Matthew 12:33 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਜੇਕਰ ਤੁਹਾਨੂੰ ਚੰਗਾ ਫ਼ਲ ਚਾਹੀਦਾ ਹੈ ਤਾਂ, ਰੁੱਖ ਨੂੰ ਚੰਗਾ ਬਣਾਓ। ਜੇਕਰ ਤੁਹਾਡਾ ਰੁੱਖ ਬੁਰਾ ਹੈ, ਤਾਂ ਇਸਦਾ ਫ਼ਲ ਵੀ ਭੈੜਾ ਹੋਵੇਗਾ, ਕਿਉਂਕਿ ਬਿਰਛ ਆਪਣੇ ਫ਼ਲੋਂ ਹੀ ਪਛਾਣਿਆ ਜਾਂਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਜੇਕਰ ਰੁੱਖ ਚੰਗਾ ਹੋਵੇਗਾ ਤਾਂ ਫਲ ਵੀ ਚੰਗਾ ਮਿਲੇਗਾ ਪਰ ਜੇਕਰ ਰੁੱਖ ਬੁਰਾ ਹੋਵੇਗਾ ਤਾਂ ਫਲ ਵੀ ਬੁਰਾ ਮਿਲੇਗਾ, ਕਿਉਂਕਿ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਜੇ ਰੁੱਖ ਚੰਗਾ ਹੈ ਤਾਂ ਉਸਦਾ ਫਲ ਵੀ ਚੰਗਾ ਹੋਵੇਗਾ, ਜੇ ਰੁੱਖ ਮਾੜਾ ਹੈ ਤਾਂ ਉਹ ਫਲ ਵੀ ਮਾੜਾ ਦੇਵੇਗਾ। ਕਿਉਂਕਿ ਰੁੱਖ ਆਪਣੇ ਫਲ ਦੁਆਰਾ ਪਛਾਣਿਆ ਜਾਂਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਬਿਰਛ ਨੂੰ ਚੰਗਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਚੰਗਾ ਯਾ ਬਿਰਛ ਨੂੰ ਮਾੜਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਮਾੜਾ, ਕਿਉਂ ਜੋ ਬਿਰਛ ਆਪਣੇ ਫਲੋਂ ਹੀ ਪਛਾਣਿਆ ਜਾਂਦਾ ਹੈ
Punjabi ERV
“ਜੇਕਰ ਤੁਹਾਨੂੰ ਚੰਗਾ ਫ਼ਲ ਚਾਹੀਦਾ ਹੈ ਤਾਂ, ਰੁੱਖ ਨੂੰ ਚੰਗਾ ਬਣਾਓ। ਜੇਕਰ ਤੁਹਾਡਾ ਰੁੱਖ ਬੁਰਾ ਹੈ, ਤਾਂ ਇਸਦਾ ਫ਼ਲ ਵੀ ਭੈਡ਼ਾ ਹੋਵੇਗਾ, ਕਿਉਂਕਿ ਬਿਰਛ ਆਪਣੇ ਫ਼ਲੋਂ ਹੀ ਪਛਾਣਿਆ ਜਾਂਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇ ਰੁੱਖ ਨੂੰ ਚੰਗਾ ਆਖੋ, ਤਾਂ ਉਸ ਦੇ ਫਲ ਨੂੰ ਵੀ ਚੰਗਾ ਆਖੋ ਜਾਂ ਰੁੱਖ ਨੂੰ ਬੁਰਾ ਆਖੋ ਤਾਂ ਉਸ ਦੇ ਫਲ ਨੂੰ ਵੀ ਬੁਰਾ ਆਖੋ, ਕਿਉਂਕਿ ਰੁੱਖ ਆਪਣੇ ਫਲਾਂ ਤੋਂ ਹੀ ਪਛਾਣਿਆ ਜਾਂਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
یا تے رُکھّ چَنگا بناؤ تے اوہدے پَھل نُوں وی چَنگا۔ یا رُکھّ ماڑا بناؤ تے اوہدے پَھل نُوں وی ماڑا۔ کیوں جو رُکھّ اپنے پَھل توں پِچھانیا جاندا اے۔
Punjabi Standard Bible (Punjabi Standard Bible) 2023
“ਜੇ ਦਰਖ਼ਤ ਨੂੰ ਚੰਗਾ ਕਹੋ ਤਾਂ ਉਸ ਦੇ ਫਲ ਨੂੰ ਵੀ ਚੰਗਾ ਕਹੋ, ਜਾਂ ਦਰਖ਼ਤ ਨੂੰ ਮਾੜਾ ਕਹੋ ਅਤੇ ਉਸ ਦੇ ਫਲ ਨੂੰ ਵੀ ਮਾੜਾ ਕਹੋ, ਕਿਉਂਕਿ ਦਰਖ਼ਤ ਆਪਣੇ ਫਲ ਤੋਂ ਹੀ ਪਛਾਣਿਆ ਜਾਂਦਾ ਹੈ।