Matthew 14:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਕੋਲ ਆਕੇ ਕਿਹਾ, “ਇਹ ਉਜਾੜ ਥਾਂ ਹੈ ਅਤੇ ਹੁਣ ਕੁਵੇਲਾ ਹੋ ਗਿਆ ਹੈ ਲੋਕਾਂ ਨੂੰ ਭੇਜ ਦਿਉ ਤਾਂ ਜੋ ਉਹ ਪਿੰਡਾਂ ਨੂੰ ਜਾ ਸੱਕਣ। ਅਤੇ ਆਪਣੇ ਲਈ ਖਾਣਾ-ਦਾਣਾ ਮੁੱਲ ਲੈਣ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਸ਼ਾਮ ਹੋ ਗਈ, ਤਾਂ ਯਿਸੂ ਦੇ ਚੇਲੇ ਉਹਨਾਂ ਕੋਲ ਆਏ ਅਤੇ ਕਿਹਾ, “ਅੱਗੇ ਹੀ ਬਹੁਤ ਕੁਵੇਲਾ ਹੋ ਗਿਆ ਹੈ । ਇਹ ਥਾਂ ਵੀ ਉਜਾੜ ਵਿੱਚ ਹੈ । ਇਸ ਲਈ ਹੁਣ ਲੋਕਾਂ ਨੂੰ ਵਿਦਾ ਕਰੋ ਕਿ ਉਹ ਜਾ ਕੇ ਨੇੜੇ ਦੇ ਪਿੰਡਾਂ ਵਿੱਚੋਂ ਆਪਣੇ ਲਈ ਭੋਜਨ ਖ਼ਰੀਦਣ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦ ਸਾਂਮ ਹੋਈ ਤਾਂ ਚੇਲਿਆਂ ਨੇ ਕੋਲ ਆ ਕੇ ਕਿਹਾ, “ਇਹ ਇੱਕ ਉਜਾੜ ਜਗ੍ਹਾ ਹੈ, ਅਤੇ ਪਹਿਲਾਂ ਹੀ ਦੇਰ ਹੋ ਰਹੀ ਹੈ। ਭੀੜ ਨੂੰ ਭੇਜ ਦਿਓ ਤਾਂ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਸੰਝ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਵੇਲਾ ਹੁਣ ਬੀਤ ਗਿਆ ਹੈ। ਲੋਕਾਂ ਨੂੰ ਵਿਦਿਆ ਕਰ ਤਾਂ ਪਿੰਡਾਂ ਵਿੱਚ ਜਾਕੇ ਆਪਣੇ ਲਈ ਖਾਣਾ ਦਾਣਾ ਮੁੱਲ ਲੈਣ
Punjabi ERV
ਜਦੋਂ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਕੋਲ ਆਕੇ ਕਿਹਾ, “ਇਹ ਉਜਾਡ਼ ਥਾਂ ਹੈ ਅਤੇ ਹੁਣ ਕੁਵੇਲਾ ਹੋ ਗਿਆ ਹੈ ਲੋਕਾਂ ਨੂੰ ਭੇਜ ਦਿਉ ਤਾਮ ਜੋ ਉਹ ਪਿੰਡਾਂ ਨੂੰ ਜਾ ਸਕਣ। ਅਤੇ ਆਪਾਣੇ ਲਈ ਖਾਣਾ-ਦਾਣਾ ਮੁਲ੍ਲ ਲੈਣ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਹੁਣ ਦਿਨ ਬਹੁਤ ਢਲ ਗਿਆ ਹੈ। ਲੋਕਾਂ ਨੂੰ ਵਿਦਾ ਕਰ ਤਾਂ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جیویں شام ہوئی شاگِرداں اوہدے کول آ کے آکھیا۔ ایہہ تھاں اُجاڑ ایہہ تے ویلا ہُن لنگھ گیا اے۔ لوکاں نُوں گھل دے پئی پِنڈاں وِچ جا کے اپنے لئی کھانا مُل لین۔
Punjabi Standard Bible (Punjabi Standard Bible) 2023
ਸ਼ਾਮ ਹੋਣ 'ਤੇ ਚੇਲੇ ਕੋਲ ਆ ਕੇ ਉਸ ਨੂੰ ਕਹਿਣ ਲੱਗੇ, “ਇਹ ਉਜਾੜ ਥਾਂ ਹੈ ਅਤੇ ਸਮਾਂ ਵੀ ਬਹੁਤ ਹੋ ਗਿਆ ਹੈ, ਲੋਕਾਂ ਨੂੰ ਵਿਦਾ ਕਰ ਤਾਂਕਿ ਉਹ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਭੋਜਨ ਖਰੀਦ ਸਕਣ।”