Matthew 14:24 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਬੇੜੀ ਪਹਿਲਾਂ ਹੀ ਕੰਢੇ ਤੋਂ ਬਹੁਤ ਦੂਰ ਸੀ। ਲਹਿਰਾਂ ਦੇ ਕਾਰਣ ਬੇੜੀ ਮੁਸੀਬਤ ਵਿੱਚ ਸੀ। ਹਵਾ ਉਲਟੀ ਦਿਸ਼ਾ ਤੋਂ ਵਗ ਰਹੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਇਸ ਸਮੇਂ ਤੱਕ ਕਿਸ਼ਤੀ ਝੀਲ ਵਿੱਚ ਕਾਫ਼ੀ ਦੂਰ ਜਾ ਚੁੱਕੀ ਸੀ । ਕਿਸ਼ਤੀ ਨੂੰ ਲਹਿਰਾਂ ਦੇ ਕਈ ਜ਼ੋਰਦਾਰ ਥਪੇੜੇ ਸਹਿਣੇ ਪੈ ਰਹੇ ਸਨ, ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਕਿਸ਼ਤੀ ਪਹਿਲਾਂ ਹੀ ਜ਼ਮੀਨ ਤੋਂ ਕਾਫ਼ੀ ਦੂਰੀ ਤੇ ਸੀ, ਅਤੇ ਝੀਲ ਵਿੱਚ ਲਹਿਰਾਂ ਕਰਕੇ ਡੋਲਦੀ ਸੀ, ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਇਸ ਲਈ ਜੋ ਪੌਣ ਸਾਹਮਣੀ ਸੀ
Punjabi ERV
ਬੇਡ਼ੀ ਪਹਿਲਾਂ ਹੀ ਕੰਢੇ ਤੋਂ ਬਹੁਤ ਦੂਰ ਸੀ। ਲਹਿਰਾਂ ਦੇ ਕਾਰਣ ਬੇਡ਼ੀ ਮੁਸੀਬਤ ਵਿੱਚ ਸੀ। ਹਵਾ ਉਲਟੀ ਦਿਸ਼ਾ ਤੋਂ ਵਗ ਰਹੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਸ ਵੇਲੇ ਬੇੜੀ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਚੱਲ ਰਹੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر بیڑی سمُندر وِچ اَپڑ کے ٹَھلّاں نال ڈول دی سی۔ کیوں جو وَا سامھنی سی۔
Punjabi Standard Bible (Punjabi Standard Bible) 2023
ਪਰ ਉਸ ਸਮੇਂ ਕਿਸ਼ਤੀ ਕਿਨਾਰੇ ਤੋਂ ਕਈ ਕਿਲੋਮੀਟਰ ਦੂਰ ਲਹਿਰਾਂ ਵਿੱਚ ਡੋਲਦੀ ਸੀ, ਕਿਉਂਕਿ ਹਵਾ ਸਾਹਮਣੀ ਸੀ।