Matthew 17:25 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਤਰਸ ਨੇ ਉੱਤਰ ਦਿੱਤਾ, “ਹਾਂ, ਯਿਸੂ ਮਸੂਲ ਦਿੰਦਾ ਹੈ।” ਜਦੋਂ ਪਤਰਸ ਘਰ ਅੰਦਰ ਆਇਆ, ਉਸ ਦੇ ਬੋਲਣ ਤੋਂ ਪਹਿਲਾਂ, ਯਿਸੂ ਬੋਲਿਆ ਅਤੇ ਉਸ ਨੂੰ ਪੁੱਛਿਆ, “ਸ਼ਮਊਨ, ਤੂੰ ਕੀ ਸੋਚਦਾ ਹੈਂ? ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਅਤੇ ਮਸੂਲ ਵਸੂਲਦੇ ਹਨ। ਆਪਣੇ ਲੋਕਾਂ ਤੋਂ ਜਾਂ ਦੂਸਰਿਆਂ ਤੋਂ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਤਰਸ ਨੇ ਉੱਤਰ ਦਿੱਤਾ, “ਹਾਂ, ਦਿੰਦੇ ਹਨ ।” ਜਦੋਂ ਪਤਰਸ ਘਰ ਗਿਆ ਤਾਂ ਯਿਸੂ ਨੇ ਉਸ ਦੇ ਬੋਲਣ ਤੋਂ ਪਹਿਲਾਂ ਹੀ ਪੁੱਛਿਆ, “ਸ਼ਮਊਨ, ਤੇਰਾ ਕੀ ਵਿਚਾਰ ਹੈ? ਧਰਤੀ ਦੇ ਰਾਜੇ ਚੁੰਗੀ ਜਾਂ ਟੈਕਸ ਕਿਸ ਕੋਲੋਂ ਵਸੂਲ ਕਰਦੇ ਹਨ? ਆਪਣੇ ਪੁੱਤਰਾਂ ਕੋਲੋਂ ਜਾਂ ਪਰਾਇਆਂ ਕੋਲੋਂ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਹਾਂ, ਉਹ ਦਿੰਦਾ ਹੈ,” ਉਸਨੇ ਜਵਾਬ ਦਿੱਤਾ। ਜਦੋਂ ਪਤਰਸ ਘਰ ਵਿੱਚ ਆਇਆ, ਤਾਂ ਯਿਸ਼ੂ ਉਸਨੂੰ ਬੋਲਦੇ ਹਨ। “ਸ਼ਿਮਓਨ ਤੁਹਾਨੂੰ ਕੀ ਲਗਦਾ ਹੈ?” ਯਿਸ਼ੂ ਨੇ ਪੁੱਛਿਆ। “ਧਰਤੀ ਦੇ ਰਾਜੇ ਆਪਣੇ ਬੱਚਿਆਂ ਤੋਂ ਜਾਂ ਹੋਰਾਂ ਤੋਂ ਕਿਸ ਤੋਂ ਚੁੰਗੀ ਵਸੂਲਦੇ ਹਨ?”
Punjabi Bible 2016 - ਪਵਿੱਤਰ ਬਾਈਬਲ O.V.
ਜਦ ਉਹ ਘਰ ਵਿੱਚ ਆਇਆ, ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿੰਨ੍ਹਾਂ ਤੋਂ ਕਰ ਯਾ ਮਹਸੂਲ ਲੈਂਦੇ ਹਨ, ਆਪਣੇ ਪੁੱਤ੍ਰਾਂ ਤੋਂ ਯਾ ਪਰਾਇਆ ਤੋਂ?
Punjabi ERV
ਪਤਰਸ ਨੇ ਉੱਤਰ ਦਿੱਤਾ, “ਹਾਂ, ਯਿਸੂ ਮਸੂਲ ਦਿੰਦਾ ਹੈ।” ਜਦੋਂ ਪਤਰਸ ਘਰ ਅੰਦਰ ਆਇਆ, ਉਸਦੇ ਬੋਲਣ ਤੋਂ ਪਹਿਲਾਂ, ਯਿਸੂ ਬੋਲਿਆ ਅਤੇ ਉਸਨੂੰ ਪੁੱਛਿਆ, “ਸ਼ਮਊਨ, ਤੂੰ ਕੀ ਸੋਚਦਾ ਹੈਂ? ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਅਤੇ ਮਸੂਲ ਵਸੂਲਦੇ ਹਨ। ਆਪਣੇ ਲੋਕਾਂ ਤੋਂ ਜਾਂ ਦੂਸਰਿਆਂ ਤੋਂ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਉਹ ਘਰ ਵਿੱਚ ਆਇਆ ਤਦ ਯਿਸੂ ਨੇ ਅੱਗੋਂ ਹੀ ਉਸ ਨੂੰ ਕਿਹਾ, ਸ਼ਮਊਨ ਤੂੰ ਕੀ ਸਮਝਦਾ ਹੈਂ ਜੋ ਧਰਤੀ ਦੇ ਰਾਜੇ ਕਿਸ ਤੋਂ ਕਰ ਜਾਂ ਮਸੂਲ ਲੈਂਦੇ ਹਨ, ਆਪਣੇ ਪੁੱਤਰਾਂ ਤੋਂ ਜਾਂ ਪਰਾਇਆਂ ਤੋਂ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہ آکھن لگّا آہو دیندا اے تے جد اوہ گھر آیا یِسُوع اگّوں ای اوہنوں آکھیا شمعُون تُوں کِیہ سمجھنا ایں پئی دُنیا دے بادشاہ کِنّاں کولوں چُنگی یا محصُول لَیندے نیں؟ اپنیاں پُتراں کولوں یا پرایاں کولوں۔
Punjabi Standard Bible (Punjabi Standard Bible) 2023
ਉਸ ਨੇ ਕਿਹਾ, “ਹਾਂ, ਦਿੰਦਾ ਹੈ।” ਜਦੋਂ ਉਹ ਘਰ ਆਇਆ ਤਾਂ ਯਿਸੂ ਨੇ ਪਹਿਲਾਂ ਹੀ ਉਸ ਨੂੰ ਕਿਹਾ, “ਹੇ ਸ਼ਮਊਨ, ਤੂੰ ਕੀ ਸਮਝਦਾ ਹੈਂ? ਧਰਤੀ ਦੇ ਰਾਜੇ ਮਹਿਸੂਲ ਜਾਂ ਟੈਕਸ ਕਿਨ੍ਹਾਂ ਤੋਂ ਵਸੂਲਦੇ ਹਨ? ਆਪਣੇ ਪੁੱਤਰਾਂ ਤੋਂ ਜਾਂ ਪਰਾਇਆਂ ਤੋਂ?”