Matthew 17:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਅਸੀਂ ਮਸੂਲੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਇਸ ਲਈ ਇਸ ਢੰਗ ਨਾਲ ਮਸੂਲ ਅਦਾ ਕਰੋ, ਝੀਲ ਤੇ ਜਾਓ ਅਤੇ ਮੱਛੀਆਂ ਫ਼ੜੋ। ਜਿਹੜੀ ਮੱਛੀ ਤੂੰ ਪਹਿਲਾਂ ਫ਼ੜੇਂਗਾ ਉਸਦਾ ਮੂੰਹ ਖੋਲ੍ਹੀ ਅਤੇ ਚਾਰ ਦ੍ਰਾਖਮਾ ਦਾ ਇੱਕ ਸਿੱਕਾ ਮਿਲੇਗਾ। ਉਹ ਸਿੱਕਾ ਚੁੱਕੀ ਅਤੇ ਮਸੂਲੀਏ ਨੂੰ ਦੇ ਦੇਵੀਂ। ਇਸ ਨਾਲ ਮੇਰਾ ਤੇਰਾ ਮਸੂਲ ਦਿੱਤਾ ਜਾਵੇਗਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਅਸੀਂ ਇਹਨਾਂ ਲੋਕਾਂ ਦੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੁੰਦੇ । ਇਸ ਲਈ ਤੂੰ ਝੀਲ ਤੇ ਜਾ ਅਤੇ ਕੁੰਡੀ ਲਾ । ਜਿਹੜੀ ਮੱਛੀ ਤੂੰ ਪਹਿਲਾਂ ਫੜੇਂ ਉਸ ਦਾ ਮੂੰਹ ਖੋਲ੍ਹੀਂ, ਤੈਨੂੰ ਉਸ ਦੇ ਮੂੰਹ ਦੇ ਵਿੱਚੋਂ ਇੱਕ ਸਿੱਕਾ ਮਿਲੇਗਾ । ਉਹ ਸਿੱਕਾ ਤੇਰੇ ਅਤੇ ਮੇਰੇ ਲਈ ਕਾਫ਼ੀ ਹੋਵੇਗਾ । ਤੂੰ ਉਹ ਲੈ ਕੇ ਟੈਕਸ ਇਕੱਠਾ ਕਰਨ ਵਾਲਿਆਂ ਨੂੰ ਮੇਰੇ ਅਤੇ ਆਪਣੇ ਵੱਲੋਂ ਦੇ ਦੇਣਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਇਸ ਲਈ ਜੋ ਅਸੀਂ ਉਹਨਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਝੀਲ ਤੇ ਜਾ ਆਪਣੀ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਫੜੇ ਉਸਦਾ ਮੂੰਹ ਖੋਲ੍ਹ ਤੁਹਾਨੂੰ ਇੱਕ ਸਿੱਕਾ ਮਿਲੇਗਾ। ਉਸਨੂੰ ਲਓ ਅਤੇ ਉਹਨਾਂ ਨੂੰ ਮੇਰੇ ਅਤੇ ਤੁਹਾਡੇ ਬਦਲੇ ਕਰਦੇ ਦੇਣਾਂ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਇਸ ਲਈ ਜੋ ਅਸੀਂ ਉਨ੍ਹਾਂ ਨੂੰ ਠੋਕਰ ਨਾ ਖੁਆਈਏ ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਰ ਜੋ ਮੱਛੀ ਪਹਿਲਾਂ ਨਿੱਕਲੇ ਉਹ ਨੂੰ ਚੁੱਕ ਅਤੇ ਤੂੰ ਉਹ ਦਾ ਮੂੰਹ ਖੋਲ੍ਹ ਕੇ ਇੱਕ ਰੁਪਿਆ ਪਾਏਂਗਾ ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਈਂ।।
Punjabi ERV
ਪਰ ਅਸੀਂ ਮਸੂਲੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਇਸ ਲਈ ਇਸ ਢੰਗ ਨਾਲ ਮਸੂਲ ਅਦਾ ਕਰੋ, ਝੀਲ ਤੇ ਜਾਓ ਅਤੇ ਮਛੀਆਂ ਫ਼ਡ਼ੋ। ਜਿਹਡ਼ੀ ਮਛੀ ਤੂੰ ਪਹਿਲਾਂ ਫ਼ਡ਼ੇਂਗਾ ਉਸਦਾ ਮੂੰਹ ਖੋਲ੍ਹੀ ਅਤੇ ਚਾਰ ਦ੍ਰਾਖਮਾ ਦਾ ਇੱਕ ਸਿੱਕਾ ਮਿਲੇਗਾ। ਉਹ ਸਿੱਕਾ ਚੁੱਕੀ ਅਤੇ ਮਸੂਲੀਏ ਨੂੰ ਦੇ ਦੇਵੀਂ। ਇਸ ਨਾਲ ਮੇਰਾ ਤੇਰਾ ਮਸੂਲ ਦਿੱਤਾ ਜਾਵੇਗਾ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਇਸ ਲਈ ਜੋ ਅਸੀਂ ਉਨ੍ਹਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਤੇ ਜੋ ਮੱਛੀ ਪਹਿਲਾਂ ਨਿੱਕਲੇ ਉਹ ਨੂੰ ਚੁੱਕ ਅਤੇ ਤੂੰ ਉਹ ਦਾ ਮੂੰਹ ਖੋਲ੍ਹ ਕੇ ਇੱਕ ਸਿੱਕਾ ਪਾਏਂਗਾ, ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਵੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر ایس کر کے پئی ساڈے توں اوہناں نُوں ٹھوکر نا لگّے تُوں جا کے سمُندر وِچ کُنڈی سُٹ تے جیہڑی مچّھی پہلاں نِکلے تُوں پَھڑلَے۔ تے اوہدا مُنھ کھول تے تینُوں اِک مِثقال لَبھّے گا۔ اوہنوں لے کے میرے تے اپنے واسطے اوہناں نُوں دے۔
Punjabi Standard Bible (Punjabi Standard Bible) 2023
ਫਿਰ ਵੀ ਇਸ ਲਈ ਕਿ ਅਸੀਂ ਉਨ੍ਹਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਤੇ ਜਿਹੜੀ ਮੱਛੀ ਪਹਿਲਾਂ ਨਿੱਕਲੇ, ਉਸ ਨੂੰ ਲੈ ਲਵੀਂ ਅਤੇ ਉਸ ਦਾ ਮੂੰਹ ਖੋਲ੍ਹਣ 'ਤੇ ਤੈਨੂੰ ਇੱਕ ਸਿੱਕਾ ਮਿਲੇਗਾ; ਉਸ ਨੂੰ ਲੈ ਕੇ ਮੇਰੇ ਅਤੇ ਆਪਣੇ ਲਈ ਉਨ੍ਹਾਂ ਨੂੰ ਦੇ ਦੇਵੀਂ।”