Matthew 18:17 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੇਕਰ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਫ਼ਿਰ ਕਲੀਸਿਯਾ ਨੂੰ ਖਬਰ ਦਿਓ। ਜੇਕਰ ਉਹ ਕਲੀਸਿਯਾ ਨੂੰ ਵੀ ਸੁਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਗੈਰ-ਯਹੂਦੀ ਅਤੇ ਇੱਕ ਮਸੂਲੀਆ ਮੰਨ ਲਵੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੇਕਰ ਉਹ ਉਹਨਾਂ ਦੀ ਵੀ ਨਾ ਮੰਨੇ ਤਾਂ ਤੂੰ ਸਾਰਾ ਮਾਮਲਾ ਕਲੀਸਿਯਾ ਦੇ ਅੱਗੇ ਰੱਖ । ਪਰ ਜੇਕਰ ਉਹ ਕਲੀਸਿਯਾ ਦੀ ਵੀ ਨਾ ਮੰਨੇ, ਤਾਂ ਫਿਰ ਤੂੰ ਉਸ ਨੂੰ ਪਰਾਈ ਕੌਮ ਜਾਂ ਟੈਕਸ ਲੈਣ ਵਾਲਾ ਸਮਝ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਉਹ ਉਹਨਾਂ ਦੀ ਵੀ ਨਾ ਸੁਣਨ, ਤਾਂ ਕਲੀਸਿਆ ਨੂੰ ਦੱਸਦੇ; ਅਤੇ ਜੇ ਉਹ ਕਲੀਸਿਆ ਦੀ ਵੀ ਨਾ ਸੁਣਨ, ਤਾਂ ਉਨ੍ਹਾਂ ਨਾਲ ਉਵੇਂ ਪੇਸ਼ ਆਓ ਜਿਵੇਂ ਇੱਕ ਮੂਰਤੀ ਪੂਜਕ ਜਾਂ ਚੁੰਗੀ ਲੈਣ ਵਾਲੇ ਹੋਣ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਖ਼ਬਰ ਦਿਹ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ
Punjabi ERV
ਜੇਕਰ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਫ਼ਿਰ ਕਲੀਸਿਯਾ ਨੂੰ ਖਬਰ ਦਿਓ। ਜੇਕਰ ਉਹ ਕਲੀਸਿਯਾ ਨੂੰ ਵੀ ਸੁਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸਨੂੰ ਗੈਰ-ਯਹੂਦੀ ਅਤੇ ਇੱਕ ਮਸੂਲੀਆ ਮੰਨ ਲਵੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਦੱਸ ਦੇ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ, ਤਾਂ ਉਹ ਤੇਰੇ ਲਈ ਪਰਾਈ ਕੌਮ ਵਾਲੇ ਅਤੇ ਚੂੰਗੀ ਲੈਣ ਵਾਲੇ ਵਰਗਾ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جے کر اوہ اوہناں دی گلّ نا مَنّے تے کلِیسیا نُوں آکھ۔ پر جے کلِیسیا دی وی نا مَنّے تے اوہ تیرے لئی اجیہا ہوئے جِہیا کوئی غیر قوم یا محصُولیا۔
Punjabi Standard Bible (Punjabi Standard Bible) 2023
ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਦੱਸ ਅਤੇ ਜੇ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਲਈ ਪਰਾਈ ਕੌਮ ਅਤੇ ਮਹਿਸੂਲੀਏ ਵਰਗਾ ਹੋਵੇ।