Matthew 18:28 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਜਦੋਂ ਉਹੀ ਨੋਕਰ ਬਾਹਰ ਆਇਆ, ਤਾਂ ਉਸ ਨੂੰ ਦੂਜਾ ਨੋਕਰ ਮਿਲਿਆ ਜੋ ਉਸ ਨੂੰ ਚਾਂਦੀ ਦੇ ਇੱਕ ਸੌ ਸਿੱਕਿਆਂ ਦਾ ਦੇਣਦਾਰ ਸੀ। ਤਾਂ ਉਸ ਨੋਕਰ ਨੇ ਦੂਜੇ ਨੂੰ ਗਲੋਂ ਫ਼ੜ ਲਿਆ ਅਤੇ ਆਖਿਆ ਜਿਸਦਾ ਤੂੰ ਮੈਨੂੰ ਦੇਣਦਾਰ ਹੈ, ਸੋ ਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਪਰ ਉਹ ਨੌਕਰ ਉੱਥੋਂ ਬਾਹਰ ਗਿਆ ਅਤੇ ਆਪਣੇ ਇੱਕ ਸਾਥੀ ਨੌਕਰ ਨੂੰ ਮਿਲਿਆ ਜਿਸ ਤੋਂ ਉਸ ਨੇ ਪੰਜਾਹ ਰੁਪਏ ਲੈਣੇ ਸਨ । ਉਸ ਨੇ ਇਸ ਦੂਜੇ ਨੌਕਰ ਨੂੰ ਗਲੇ ਤੋਂ ਫੜਿਆ ਅਤੇ ਕਿਹਾ, ‘ਮੇਰਾ ਜੋ ਕੁਝ ਨਿਕਲਦਾ ਹੈ, ਹੁਣੇ ਇੱਥੇ ਰੱਖ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਪਰ ਜਦੋਂ ਉਹ ਨੌਕਰ ਬਾਹਰ ਆਇਆ, ਤਦ ਉਸਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਨੂੰ ਮਿਲਿਆ, ਜਿਸਦੇ ਕੋਲੋ ਉਸਨੇ ਚਾਂਦੀ ਦੇ ਸੌ ਦੀਨਾਰ ਦਾ ਕਰਜ਼ਾ ਲੈਣਾ ਸੀ। ਉਸਨੇ ਉਸਨੂੰ ਗਲੇ ਤੋਂ ਫੜ੍ਹ ਕੇ ਕਹਿਣਾ ਸ਼ੁਰੂ ਕੀਤਾ, ਜੋ ਕੁਝ ਮੈਂ ਤੇਰੇ ਤੋਂ ਲੈਣਾ ਹੈ ਉਹ ਮੈਨੂੰ ਵਾਪਸ ਕਰ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਉਹ ਨੌਕਰ ਬਾਹਰ ਨਿੱਕਲਿਆ ਤਾਂ ਉਹ ਦੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਉਹ ਨੂੰ ਲੱਭ ਪਿਆ ਜਿਸ ਤੋਂ ਉਹ ਨੇ ਪੰਜਾਹਕੁ ਰੁਪਏ ਲੈਣੇ ਸਨ ਅਤੇ ਉਸ ਉੱਤੇ ਹੱਥ ਪਾ ਕੇ ਸੰਘੀਓਂ ਫੜ ਲਿਆ ਅਤੇ ਆਖਿਆ, ਜੋ ਮੇਰਾ ਨਿੱਕਲਦਾ ਹੈ ਸੋ ਦਿਹ!
Punjabi ERV
“ਜਦੋਂ ਉਹੀ ਨੋਕਰ ਬਾਹਰ ਆਇਆ, ਤਾਂ ਉਸਨੂੰ ਦੂਜਾ ਨੋਕਰ ਮਿਲਿਆ ਜੋ ਉਸਨੂੰ ਚਾਂਦੀ ਦੇ ਇੱਕ ਸੌ ਸਿਕਿਆਂ ਦਾ ਦੇਣਦਾਰ ਸੀ। ਤਾਂ ਉਸ ਨੋਕਰ ਨੇ ਦੂਜੇ ਨੂੰ ਗਲੋਂ ਫ਼ਡ਼ ਲਿਆ ਅਤੇ ਆਖਿਆ ਜਿਸਦਾ ਤੂੰ ਮੈਨੂੰ ਦੇਣਦਾਰ ਹੈ, ਸੋ ਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਉਹ ਨੌਕਰ ਬਾਹਰ ਨਿੱਕਲਿਆ, ਤਦ ਉਹ ਨੂੰ ਆਪਣੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਮਿਲਿਆ ਜਿਸ ਤੋਂ ਉਹ ਨੇ ਸੋ ਦੀਨਾਰ (ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ) ਲੈਣੇ ਸਨ, ਉਸ ਨੇ ਉਹ ਨੂੰ ਗਲੇ ਤੋਂ ਫੜ੍ਹ ਕੇ ਆਖਿਆ, ਜੋ ਮੇਰਾ ਤੂੰ ਦੇਣਾ ਹੈ ਸੋ ਦੇ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جد اوہ نوکر باہر نِکلیا تے اوہدے نال دیاں نَوکراں وِچوں اِک اوہنوں لَبّھ پیا جیہڑا اوہدا سَو دینار دا قرضدار سی۔ اوس اوہنوں پھڑ کے اوہدا سَنگھ گُھٹیا تے آکھیا دے جو تُوں میرا دینا اے۔
Punjabi Standard Bible (Punjabi Standard Bible) 2023
ਜਦੋਂ ਉਹ ਦਾਸ ਬਾਹਰ ਨਿੱਕਲਿਆ ਤਾਂ ਉਸ ਨੂੰ ਆਪਣੇ ਸੰਗੀ ਦਾਸਾਂ ਵਿੱਚੋਂ ਇੱਕ ਮਿਲ ਗਿਆ ਜਿਸ ਨੇ ਉਸ ਦੇ ਸੌ ਦੀਨਾਰ ਦੇਣੇ ਸਨ ਅਤੇ ਉਸ ਨੇ ਉਹਨੂੰ ਗਲ਼ੋਂ ਫੜ ਕੇ ਕਿਹਾ, ‘ਜੋ ਤੂੰ ਮੇਰਾ ਦੇਣਾ ਹੈ, ਸੋ ਦੇ’।