Matthew 19:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੁਝ ਫ਼ਰੀਸੀ ਉਸ ਨੂੰ ਪਰਤਾਉਣ ਲਈ ਉਸ ਦੇ ਕੋਲ ਆਕੇ ਬੋਲੇ, “ਕੀ ਇਹ ਇੱਕ ਆਦਮੀ ਲਈ ਸ਼ਰ੍ਹਾ ਅਨੁਸਾਰ ਹੈ ਕਿ ਉਹ ਆਪਣੀ ਪਤਨੀ ਨੂੰ ਉਸ ਕਿਸੇ ਵੀ ਕਾਰਣ ਲਈ ਤਲਾਕ ਦੇ ਸੱਕਦਾ ਹੈ ਜੋ ਉਹ ਚਾਹੁੰਦਾ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੁਝ ਫ਼ਰੀਸੀ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਪਰਤਾਉਣ ਦੇ ਲਈ ਪੁੱਛਣ ਲੱਗੇ: “ਕੀ ਕਿਸੇ ਆਦਮੀ ਨੂੰ ਆਪਣੀ ਪਤਨੀ ਨੂੰ ਕਿਸੇ ਵੀ ਕਾਰਨ ਤਲਾਕ ਦੇਣਾ ਉਚਿਤ ਹੈ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੁਝ ਫ਼ਰੀਸੀ ਉਸ ਦੀ ਪ੍ਰੀਖਿਆ ਲੈਣ ਲਈ ਉਸਦੇ ਕੋਲ ਆਏ ਅਤੇ ਬੋਲੇ, “ਕੀ ਮਨੁੱਖ ਲਈ ਬਿਵਸਥਾ ਅਨੁਸਾਰ ਇਹ ਸਹੀ ਹੈ ਜੋ ਉਹ ਕਿਸੇ ਕਾਰਨ ਆਪਣੀ ਪਤਨੀ ਤਲਾਕ ਦੇਵੇ?”
Punjabi Bible 2016 - ਪਵਿੱਤਰ ਬਾਈਬਲ O.V.
ਫ਼ਰੀਸੀ ਉਹ ਦੇ ਪਰਤਾਉਣ ਲਈ ਉਹ ਦੇ ਕੋਲ ਆਣ ਕੇ ਬੋਲੇ, ਕੀ ਮਨੁੱਖ ਨੂੰ ਇਹ ਜੋਗ ਹੈ ਜੋ ਕਿਸੇ ਗੱਲੇ ਆਪਣੀ ਤੀਵੀਂ ਨੂੰ ਤਿਆਗ ਦੇਵੇ?
Punjabi ERV
ਕੁਝ ਫ਼ਰੀਸੀ ਉਸਨੂੰ ਪਰਤਾਉਣ ਲਈ ਉਸਦੇ ਕੋਲ ਆਕੇ ਬੋਲੇ, “ਕੀ ਇਹ ਇੱਕ ਆਦਮੀ ਲਈ ਸ਼ਰ੍ਹਾ ਅਨੁਸਾਰ ਹੈ ਕਿ ਉਹ ਆਪਣੀ ਪਤਨੀ ਨੂੰ ਉਸ ਕਿਸੇ ਵੀ ਕਾਰਣ ਲਈ ਤਲਾਕ ਦੇ ਸਕਦਾ ਹੈ ਜੋ ਉਹ ਚਾਹੁੰਦਾ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫ਼ਰੀਸੀ ਉਸ ਦੀ ਪ੍ਰੀਖਿਆ ਲੈਣ ਲਈ ਉਹ ਦੇ ਕੋਲ ਆ ਕੇ ਬੋਲੇ, ਕੀ ਮਨੁੱਖ ਨੂੰ ਇਹ ਯੋਗ ਹੈ ਕਿ ਉਹ ਕਿਸੇ ਗੱਲ ਕਾਰਨ ਆਪਣੀ ਪਤਨੀ ਨੂੰ ਤਲਾਕ ਦੇਵੇ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے فریسی اوہدے ازمان لئی اوہدے کول آئے۔ تے اوہنوں آکھیا ایہہ روا اے پئی بندہ کِسے وی گلّوں اپنی بیوی نُوں چھڈ دیوے؟
Punjabi Standard Bible (Punjabi Standard Bible) 2023
ਤਦ ਫ਼ਰੀਸੀ ਉਸ ਨੂੰ ਪਰਖਣ ਲਈ ਉਸ ਦੇ ਕੋਲ ਆ ਕੇ ਕਹਿਣ ਲੱਗੇ, “ਕੀ ਮਨੁੱਖ ਲਈ ਆਪਣੀ ਪਤਨੀ ਨੂੰ ਕਿਸੇ ਵੀ ਕਾਰਨ ਤੋਂ ਤਲਾਕ ਦੇਣਾ ਯੋਗ ਹੈ?”