Matthew 2:16 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਹੇਰੋਦੇਸ ਨੂੰ ਇਹ ਸਮਝ ਆਈ ਕਿ ਉਸ ਨੂੰ ਜੋਤਸ਼ੀਆਂ ਦੁਆਰਾ ਧੋਖਾ ਦਿੱਤਾ ਗਿਆ ਹੈ, ਤਾਂ ਉਸ ਨੂੰ ਬੜਾ ਕ੍ਰੋਧ ਆਇਆ। ਫ਼ੇਰ ਉਸ ਨੇ ਬੈਤਲਹਮ ਅਤੇ ਆਸੇ-ਪਾਸੇ ਦੇ ਸਾਰੇ ਇਲਾਕਿਆਂ ਦੇ ਬਾਲਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਉਸ ਨੇ ਦੋ ਸਾਲ ਅਤੇ ਇਸਤੋਂ ਛੋਟੀ ਉਮਰ ਦੇ ਬਾਲਕਾਂ ਨੂੰ ਮਾਰ ਦੇਣ ਦਾ ਹੁਕਮ ਦੇ ਦਿੱਤਾ ਕਿਉਂਕਿ ਉਸ ਨੇ ਜੋਤਸ਼ੀਆਂ ਤੋਂ ਜਨਮ ਦੇ ਸਹੀ ਸਮੇਂ ਦਾ ਪਤਾ ਲਾਇਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਹੇਰੋਦੇਸ ਨੇ ਦੇਖਿਆ ਕਿ ਜੋਤਸ਼ੀਆਂ ਨੇ ਉਸ ਨੂੰ ਮੂਰਖ ਬਣਾਇਆ ਹੈ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ । ਇਸ ਲਈ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬੈਤਲਹਮ ਅਤੇ ਉਸ ਦੇ ਆਲੇ ਦੁਆਲੇ ਦੇ ਸਭ ਲੜਕਿਆਂ ਨੂੰ ਮਾਰ ਦਿੱਤਾ ਜਾਵੇ ਜਿਹੜੇ ਜੋਤਸ਼ੀਆਂ ਦੇ ਦੱਸੇ ਅਨੁਸਾਰ ਦੋ ਸਾਲ ਦੀ ਉਮਰ ਦੇ ਜਾਂ ਉਸ ਤੋਂ ਛੋਟੇ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਪਤਾ ਹੋਣ ਤੇ ਕਿ ਜੋਤਸ਼ੀ ਉਸ ਨੂੰ ਮੂਰਖ ਬਣਾ ਗਏ, ਹੇਰੋਦੇਸ ਬਹੁਤ ਹੀ ਗੁੱਸੇ ਵਿੱਚ ਆ ਗਿਆ। ਜੋਤਸ਼ੀਆਂ ਵਲੋਂ ਮਿਲੀ ਸੂਚਨਾ ਦੇ ਅਧਾਰ ਤੇ ਉਸ ਨੇ ਬੇਥਲੇਹੇਮ ਨਗਰ ਅਤੇ ਉਸਦੇ ਨਜ਼ਦੀਕੀ ਖੇਤਰ ਵਿੱਚੋਂ ਦੋ ਸਾਲ ਅਤੇ ਉਸ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਤਲ ਕਰਵਾਉਣ ਲਈ ਹੁਕਮ ਦੇ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਹੇਰੋਦੇਸ ਨੇ ਵੇਖਿਆ ਕਿ ਜੋਤਸ਼ੀਆ ਨੇ ਮੇਰੇ ਨਾਲ ਮਖ਼ੌਲ ਕੀਤਾ ਤਾਂ ਉਹ ਨੂੰ ਵੱਡਾ ਕ੍ਰੋਧ ਆਇਆ ਅਤੇ ਮਨੁੱਖਾਂ ਨੂੰ ਘੱਲ ਕੇ ਬੈਤਲਹਮ ਅਤੇ ਉਹ ਦੇ ਆਲੇ ਦੁਆਲੇ ਦੇ ਸਭਨਾਂ ਨੀਂਗਰਾਂ ਨੂੰ ਮਰਵਾ ਸੁੱਟਿਆ ਜਿਹੜੇ ਦੋ ਵਰਿਹਾਂ ਦੇ ਅਤੇ ਏਦੋਂ ਸਿਆਣੇ ਸਨ ਉਸ ਸਮੇ ਦੇ ਅਨੁਸਾਰ ਜਿਹੜਾ ਜੋਤਸ਼ੀਆਂ ਤੋਂ ਠੀਕ ਪਤਾ ਲਿਆ ਸੀ
Punjabi ERV
ਜਦੋਂ ਹੇਰੋਦੇਸ ਨੂੰ ਇਹ ਸਮਝ ਆਈ ਕਿ ਉਸਨੂੰ ਜੋਤਸ਼ੀਆਂ ਦੁਆਰਾ ਧੋਖਾ ਦਿੱਤਾ ਗਿਆ ਹੈ, ਤਾਂ ਉਸਨੂੰ ਬਡ਼ਾ ਕ੍ਰੋਧ ਆਇਆ। ਫ਼ੇਰ ਉਸਨੇ ਬੈਤਲਹਮ ਅਤੇ ਆਸੇ-ਪਾਸੇ ਦੇ ਸਾਰੇ ਇਲਾਕਿਆਂ ਦੇ ਬਾਲਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਉਸਨੇ ਦੋ ਸਾਲ ਅਤੇ ਇਸਤੋਂ ਛੋਟੀ ਉਮਰ ਦੇ ਬਾਲਕਾਂ ਨੂੰ ਮਾਰ ਦੇਣ ਦਾ ਹੁਕਮ ਦੇ ਦਿੱਤਾ ਕਿਉਂਕਿ ਉਸਨੇ ਜੋਤਸ਼ੀਆਂ ਤੋਂ ਜਨਮ ਦੇ ਸਹੀ ਸਮੇਂ ਦਾ ਪਤਾ ਲਾਇਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਹੇਰੋਦੇਸ ਨੇ ਵੇਖਿਆ ਕਿ ਵਿਦਵਾਨ ਖੋਜੀਆਂ ਨੇ ਮੇਰੇ ਨਾਲ ਚਲਾਕੀ ਕੀਤੀ, ਤਦ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਸਿਪਾਹੀਆਂ ਨੂੰ ਭੇਜ ਕੇ ਬੈਤਲਹਮ ਅਤੇ ਉਹ ਦੇ ਆਲੇ-ਦੁਆਲੇ ਦੇ ਸਭਨਾਂ ਬਾਲਕਾਂ ਨੂੰ ਮਰਵਾ ਦਿੱਤਾ, ਜਿਹੜੇ ਦੋ ਸਾਲਾਂ ਦੇ ਅਤੇ ਜੋ ਇਸ ਤੋਂ ਛੋਟੇ ਸਨ, ਉਸ ਸਮੇਂ ਦੇ ਅਨੁਸਾਰ ਜਿਹੜਾ ਵਿਦਵਾਨ ਖੋਜੀਆਂ ਤੋਂ ਠੀਕ ਪਤਾ ਪ੍ਰਾਪਤ ਕੀਤਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد ہیرودیس ویکھیا پئی نجُومِیاں میرے نال مخَول کِیتا اوہ بڑا غُصّے ہویا تے بندہ گھل کے ساریاں مُنڈیاں نُوں جیہڑے بَیت لحم تے اوہدے آلے دوالے وِچ سن دو ورھیاں دِیاں تے اودُوں نِکّیاں نُوں مروا سُٹّیا یعنی اوس ویلے دے حِساب دے سببّوں جیہڑا اوس نجُومِیاں کولوں پَکّی طرح پُچھیا ہویا سی۔
Punjabi Standard Bible (Punjabi Standard Bible) 2023
ਜਦੋਂ ਹੇਰੋਦੇਸ ਨੇ ਵੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਚਾਲ ਖੇਡੀ ਹੈ ਤਾਂ ਉਸ ਨੂੰ ਬਹੁਤ ਕ੍ਰੋਧ ਆਇਆ ਅਤੇ ਉਸ ਨੇ ਆਦਮੀ ਭੇਜ ਕੇ ਉਸ ਸਮੇਂ ਦੇ ਅਨੁਸਾਰ ਜਿਸ ਦਾ ਉਸ ਨੇ ਜੋਤਸ਼ੀਆਂ ਤੋਂ ਠੀਕ-ਠੀਕ ਪਤਾ ਲਿਆ ਸੀ, ਬੈਤਲਹਮ ਅਤੇ ਉਸ ਦੇ ਨੇੜਲੇ ਇਲਾਕਿਆਂ ਦੇ ਸਭ ਲੜਕਿਆਂ ਨੂੰ ਜਿਹੜੇ ਦੋ ਸਾਲ ਦੇ ਅਤੇ ਉਸ ਤੋਂ ਘੱਟ ਸਨ, ਮਰਵਾ ਦਿੱਤਾ।