Matthew 20:10 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ਿਰ ਜਿਹੜੇ ਕਾਮੇ ਪਹਿਲਾਂ ਲਿਆਂਦੇ ਗਏ ਸਨ ਆਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਦੂਜਿਆਂ ਕਾਮਿਆਂ ਨਾਲੋਂ ਵੱਧ ਪ੍ਰਾਪਤ ਕਰਨਗੇ। ਪਰ ਉਨ੍ਹਾਂ ਨੂੰ ਵੀ ਇੱਕ ਚਾਂਦੀ ਦਾ ਸਿੱਕਾ ਹੀ ਮਿਲਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਜੋ ਕਾਮੇ ਸਭ ਤੋਂ ਪਹਿਲਾਂ ਕੰਮ ਤੇ ਲਾਏ ਗਏ ਸਨ, ਜਦੋਂ ਉਹਨਾਂ ਦੀ ਵਾਰੀ ਆਈ ਤਾਂ ਉਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਜ਼ਿਆਦਾ ਮਿਲੇਗਾ । ਪਰ ਉਹਨਾਂ ਨੂੰ ਵੀ ਇੱਕ ਇੱਕ ਦਿਨਾਰ ਹੀ ਮਿਲਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਜਦੋਂ ਉਹ ਆਏ ਜਿੰਨ੍ਹਾ ਨੂੰ ਪਹਿਲਾਂ ਕੰਮ ਤੇ ਲਗਾਇਆ ਸੀ, ਉਹਨਾਂ ਇਹ ਸਮਝਿਆ ਕਿ ਸਾਨੂੰ ਵੱਧ ਮਿਲੇਗਾ। ਪਰ ਉਹਨਾਂ ਨੂੰ ਵੀ ਇੱਕ ਦੀਨਾਰ ਹੀ ਮਿਲਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਪਹਿਲੇ ਆਏ ਉਨ੍ਹਾਂ ਇਹ ਸਮਝਿਆ ਭਈ ਸਾਨੂੰ ਕੁਝ ਵੱਧ ਮਿਲੂ ਅਤੇ ਉਨ੍ਹਾਂ ਨੂੰ ਵੀ ਇੱਕੋ ਇੱਕ ਅੱਠਿਆਨੀ ਮਿਲੀ
Punjabi ERV
ਫ਼ਿਰ ਜਿਹਡ਼ੇ ਕਾਮੇ ਪਹਿਲਾਂ ਲਿਆਂਦੇ ਗਏ ਸਨ ਆਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਦੂਜਿਆਂ ਕਾਮਿਆਂ ਨਾਲੋਂ ਵਧ ਪ੍ਰਾਪਤ ਕਰਨਗੇ। ਪਰ ਉਨ੍ਹਾਂ ਨੂੰ ਵੀ ਇੱਕ ਚਾਂਦੀ ਦਾ ਸਿੱਕਾ ਹੀ ਮਿਲਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜੋ ਪਹਿਲੇ ਆਏ ਉਨ੍ਹਾਂ ਇਹ ਸਮਝਿਆ ਕਿ ਸਾਨੂੰ ਕੁਝ ਵੱਧ ਮਿਲੇਗਾ ਅਤੇ ਉਨ੍ਹਾਂ ਨੂੰ ਵੀ ਇੱਕ ਦੀਨਾਰ ਹੀ ਮਿਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد پہلے آئے اوہناں ایہہ سمجھیا پئی سانُوں وَدّھ مِلے گا۔ پر اوہناں نُوں وی اِک اِک دینار مِلیا۔
Punjabi Standard Bible (Punjabi Standard Bible) 2023
ਤਦ ਪਹਿਲਾਂ ਆਉਣ ਵਾਲਿਆਂ ਨੇ ਸੋਚਿਆ ਕਿ ਸਾਨੂੰ ਵੱਧ ਮਿਲੇਗਾ, ਪਰ ਉਨ੍ਹਾਂ ਨੂੰ ਵੀ ਇੱਕ-ਇੱਕ ਦੀਨਾਰ ਹੀ ਮਿਲਿਆ।