Matthew 20:8 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਸ਼ਾਮ ਵੇਲੇ, ਅੰਗੂਰਾਂ ਦੇ ਬਾਗ ਦੇ ਮਾਲਕ ਨੇ ਕਾਮਿਆਂ ਦੇ ਮੁਖਤਿਆਰ ਨੂੰ ਆਖਿਆ, ‘ਕਾਮਿਆਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂ ਤੀਕ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੀ ਮਜੂਰੀ ਦੇ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਜਦੋਂ ਸ਼ਾਮ ਪੈ ਗਈ ਤਾਂ ਮਾਲਕ ਨੇ ਆਪਣੇ ਮੁਨੀਮ ਨੂੰ ਕਿਹਾ, ‘ਕਾਮਿਆਂ ਨੂੰ ਸੱਦ ਕੇ ਅਤੇ ਉਹਨਾਂ ਨੂੰ ਜੋ ਅੰਤ ਵਿੱਚ ਲਾਏ ਗਏ ਸਨ ਤੋਂ ਸ਼ੁਰੂ ਕਰ ਕੇ ਅਤੇ ਜੋ ਸਭ ਤੋਂ ਪਹਿਲਾਂ ਕੰਮ ਤੇ ਲਾਏ ਗਏ ਸਨ, ਮਜ਼ਦੂਰੀ ਦੇ ਦੇ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਜਦੋਂ ਸ਼ਾਮ ਹੋਈ, ਤਾਂ ਬਾਗ ਦੇ ਮਾਲਕ ਨੇ ਆਪਣੇ ਮੁਖੀ ਨੂੰ ਕਿਹਾ, ‘ਮਜ਼ਦੂਰਾਂ ਨੂੰ ਸੱਦ ਅਤੇ ਪਿਛਲਿਆਂ ਤੋਂ ਲੈ ਕੇ ਪਹਿਲਿਆ ਤੱਕ ਉਹਨਾਂ ਨੂੰ ਮਜ਼ਦੂਰੀ ਦੇ।’
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਸੰਝ ਹੋਈ ਬਾਗ਼ ਦੇ ਮਾਲਕ ਨੇ ਆਪਣੇ ਮੁਖ਼ਤਿਆਰ ਨੂੰ ਆਖਿਆ ਭਈ ਮਜੂਰਾਂ ਨੁੰ ਸੱਦ ਅਰ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੀਕਰ ਉਨ੍ਹਾਂ ਨੂੰ ਮਜੂਰੀ ਦੇਹ
Punjabi ERV
“ਸ਼ਾਮ ਵੇਲੇ, ਅੰਗੂਰਾਂ ਦੇ ਬਾਗ ਦੇ ਮਾਲਕ ਨੇ ਕਾਮਿਆਂ ਦੇ ਮੁਖਤਿਆਰ ਨੂੰ ਆਖਿਆ, ‘ਕਾਮਿਆਂ ਨੂੰ ਸੱਦ ਅਤੇ ਪਿਛਲਿਆਂ ਤੋਂ ਲੈਕੇ ਪਹਿਲਿਆਂ ਤੀਕ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੀ ਮਜੂਰੀ ਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦੋਂ ਸ਼ਾਮ ਹੋਈ ਬਾਗ਼ ਦੇ ਮਾਲਕ ਨੇ ਆਪਣੇ ਭੰਡਾਰੀ ਨੂੰ ਆਖਿਆ ਕਿ ਮਜ਼ਦੂਰਾਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂ ਤੱਕ ਉਨ੍ਹਾਂ ਨੂੰ ਮਜ਼ਦੂਰੀ ਦੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد شام پئی تَد انگور دے باغ دے مالک اپنے مُختِیار نُوں آکھیا۔ کامیاں نُوں سَدّ تے پِچّھلیاں توں لے کے پہلیاں تِیکر اوہناں نُوں مزدُوری دے۔
Punjabi Standard Bible (Punjabi Standard Bible) 2023
ਸ਼ਾਮ ਹੋਣ 'ਤੇ ਅੰਗੂਰ ਦੇ ਬਾਗ ਦੇ ਮਾਲਕ ਨੇ ਆਪਣੇ ਪ੍ਰਬੰਧਕ ਨੂੰ ਕਿਹਾ, ‘ਮਜ਼ਦੂਰਾਂ ਨੂੰ ਬੁਲਾ ਅਤੇ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੱਕ ਸਾਰਿਆਂ ਨੂੰ ਮਜ਼ਦੂਰੀ ਦੇ’।