Matthew 21:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਸੁਣ ਰਿਹਾ ਹੈਂ ਇਹ ਬੱਚੇ ਕੀ ਆਖ ਰਹੇ ਹਨ?” ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਕਦੇ ਵੀ ਪੋਥੀਆਂ ਵਿੱਚ ਨਹੀਂ ਪੜ੍ਹਿਆ, ‘ਤੁਸੀਂ ਬੱਚਿਆਂ ਅਤੇ ਜੁਆਕਾਂ ਨੂੰ ਉਸਤਤਿ ਕਰਨੀ ਸਿੱਖਾਈ?’”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਉਹਨਾਂ ਨੇ ਯਿਸੂ ਨੂੰ ਕਿਹਾ, “ਕੀ ਤੁਸੀਂ ਸੁਣ ਰਹੇ ਹੋ ਕਿ ਇਹ ਕੀ ਕਹਿ ਰਹੇ ਹਨ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਹਾਂ, ਪਰ ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ, ‘ਤੁਸੀਂ ਬੱਚਿਆਂ ਅਤੇ ਦੁੱਧ ਪੀਂਦੇ ਨਿਆਣਿਆਂ ਦੇ ਮੂੰਹਾਂ ਤੋਂ ਆਪਣੀ ਵਡਿਆਈ ਕਰਵਾਈ?’”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹਨਾਂ ਨੇ ਯਿਸ਼ੂ ਨੂੰ ਕਿਹਾ, “ਕੀ ਤੂੰ ਸੁਣਦਾ ਹੈ ਜੋ ਇਹ ਕੀ ਆਖਦੇ ਹਨ?” ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਹਾਂ, ਕੀ ਤੁਸੀਂ ਇਹ ਕਦੇ ਨਹੀਂ ਪੜ੍ਹਿਆ, “ ‘ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆ ਦੇ ਮੂੰਹੋਂ ਉਸਤਤ ਪੂਰੀ ਕਰਵਾਈ?’ ”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੂੰ ਕਿਹਾ, ਕੀ ਤੂੰ ਸੁਣਦਾ ਹੈਂ, ਜੋ ਇਹ ਕੀ ਆਖਦੇ ਹਨ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਹਾਂ, ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ?
Punjabi ERV
ਉਨ੍ਹਾਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਸੁਣ ਰਿਹਾ ਹੈਂ ਇਹ ਬੱਚੇ ਕੀ ਆਖ ਰਹੇ ਹਨ?” ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਕਦੇ ਵੀ ਪੋਥੀਆਂ ਵਿੱਚ ਨਹੀਂ ਪਢ਼ਿਆ, ‘ਤੁਸੀਂ ਬਚਿਆਂ ਅਤੇ ਜੁਆਕਾਂ ਨੂੰ ਉਸਤਤਿ ਕਰਨੀ ਸਿਖਾਈ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਨੂੰ ਕਿਹਾ, ਕੀ ਤੂੰ ਸੁਣਦਾ ਹੈਂ ਜੋ ਇਹ ਕੀ ਆਖਦੇ ਹਨ? ਯਿਸੂ ਨੇ ਉਨ੍ਹਾਂ ਨੂੰ ਕਿਹਾ, ਹਾਂ, ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਜੋ ਬੱਚਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੂੰ ਉਸਤਤ ਪੂਰੀ ਕਰਵਾਈ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہنوں آکھیا تُوں سُننا ایں پئی ایہہ کِیہ آکھدے نیں؟ یِسُوع اوہناں نُوں آکھیا ہاں۔ تُساں کدی ایہہ نئیں پڑھیا پئی نیانیاں تے دُدّھ پِین والیاں دے مُنھوں تُوں وڈیائی پُوری کرائی۔
Punjabi Standard Bible (Punjabi Standard Bible) 2023
ਸੋ ਉਨ੍ਹਾਂ ਉਸ ਨੂੰ ਕਿਹਾ, “ਕੀ ਤੂੰ ਸੁਣਦਾ ਹੈਂ ਜੋ ਇਹ ਕੀ ਕਹਿ ਰਹੇ ਹਨ?” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਹਾਂ; ਕੀ ਤੁਸੀਂ ਕਦੇ ਨਹੀਂ ਪੜ੍ਹਿਆ: ਤੂੰ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਆਪਣੀ ਉਸਤਤ ਕਰਵਾਈ?”