Matthew 21:19 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਰਸਤੇ ਵਿੱਚ ਅੰਜੀਰ ਦਾ ਬਿਰਛ ਵੇਖਕੇ ਉਸ ਦੇ ਨੇੜੇ ਗਿਆ ਪਰ ਸਿਵਾਇ ਪੱਤਿਆਂ ਦੇ ਉੱਥੇ ਉਸ ਨੂੰ ਹੋਰ ਕੁਝ ਵੀ ਨਾ ਲੱਭਿਆ ਤਾਂ ਉਸ ਨੇ ਬਿਰਛ ਨੂੰ ਕਿਹਾ ਕਿ “ਅੱਜ ਤੋਂ ਤੈਨੂੰ ਭਵਿੱਖ ਵਿੱਚ ਕਦੇ ਵੀ ਫ਼ਲ ਨਾ ਲੱਗਣ।” ਤੁਰੰਤ ਹੀ ਰੁੱਖ ਸੁੱਕ ਗਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਸੜਕ ਦੇ ਕੰਡੇ ਉੱਤੇ ਇੱਕ ਅੰਜੀਰ ਦਾ ਰੁੱਖ ਦੇਖਿਆ । ਉਹ ਉਸ ਕੋਲ ਗਏ ਪਰ ਪੱਤਿਆਂ ਤੋਂ ਸਿਵਾਏ ਹੋਰ ਕੁਝ ਉਸ ਉੱਤੇ ਨਾ ਦੇਖਿਆ । ਇਸ ਲਈ ਯਿਸੂ ਨੇ ਉਸ ਅੰਜੀਰ ਦੇ ਰੁੱਖ ਨੂੰ ਕਿਹਾ, “ਤੈਨੂੰ ਅੱਗੇ ਤੋਂ ਕਦੀ ਫਲ ਨਾ ਲੱਗੇ!” ਅੰਜੀਰ ਦਾ ਰੁੱਖ ਇਕਦਮ ਸੁੱਕ ਗਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਰਾਸਤੇ ਵਿੱਚ ਇੱਕ ਹੰਜ਼ੀਰ ਦਾ ਰੁੱਖ ਵੇਖ ਕੇ, ਉਸਦੇ ਨੇੜੇ ਗਏ ਪਰ ਪੱਤਿਆਂ ਤੋਂ ਬਿਨ੍ਹਾਂ ਉਸ ਉੱਤੇ ਹੋਰ ਕੁਝ ਨਾ ਮਿਲਿਆ। ਤਾਂ ਉਹਨਾਂ ਨੇ ਆਖਿਆ, “ਅੱਜ ਤੋਂ ਬਾਅਦ ਤੈਨੂੰ ਕਦੇ ਫਲ ਨਾ ਲੱਗੇ!” ਤਾਂ ਉਸੇ ਵਕਤ ਉਹ ਅੰਜੀਰ ਦਾ ਰੁੱਖ ਸੁੱਕ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਰਸਤੇ ਕੋਲ ਹੰਜੀਰ ਦਾ ਇੱਕ ਬਿਰਛ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਾਂ ਬਿਨਾ ਉਸ ਉੱਤੇ ਹੋਰ ਕੁਝ ਨਾ ਲੱਭਿਆ ਅਤੇ ਉਸ ਨੇ ਉਸ ਨੂੰ ਆਖਿਆ ਅੱਜ ਤੋਂ ਲੈਕੇ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜੀਰ ਦਾ ਬਿਰਛ ਓਵੇਂ ਸੁੱਕ ਗਿਆ
Punjabi ERV
ਰਸਤੇ ਵਿੱਚ ਅੰਜੀਰ ਦਾ ਬਿਰਖ ਵੇਖਕੇ ਉਸਦੇ ਨੇਡ਼ੇ ਗਿਆ ਪਰ ਸਿਵਾਇ ਪਤਿਆਂ ਦੇ ਉਥੇ ਉਸਨੂੰ ਹੋਰ ਕੁਝ ਵੀ ਨਾ ਲਭਿਆ ਤਾਂ ਉਸਨੇ ਬਿਰਖ ਨੂੰ ਕਿਹਾ ਕਿ ਅੱਜ ਤੋਂ ਤੈਨੂੰ ਭਵਿਖ ਵਿੱਚ ਕਦੇ ਵੀ ਫ਼ਲ ਨਾ ਲੱਗਣ। ਤੁਰੰਤ ਹੀ ਰੁੱਖ ਸੁੱਕ ਗਿਆ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਰਸਤੇ ਕੋਲ ਹੰਜ਼ੀਰ ਦਾ ਇੱਕ ਰੁੱਖ ਵੇਖ ਕੇ ਉਸ ਦੇ ਨੇੜੇ ਗਿਆ ਪਰ ਪੱਤਿਆਂ ਬਿਨ੍ਹਾਂ ਉਸ ਉੱਤੇ ਹੋਰ ਕੁਝ ਨਾ ਲੱਭਿਆ ਅਤੇ ਉਸ ਨੇ ਉਸ ਨੂੰ ਆਖਿਆ ਕਿ ਅੱਜ ਤੋਂ ਬਾਅਦ ਤੈਨੂੰ ਕਦੀ ਫਲ ਨਾ ਲੱਗੇ ਅਤੇ ਹੰਜ਼ੀਰ ਦਾ ਦਰਖ਼ੱਤ ਸੁੱਕ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے راہ دے کنڈھے اِک ہنجیر دا بُوٹا دیکھ کے اوہدے کول گیا تے اوہدے وِچ بِناں پَتّراں دے ہور کُجھ نا مِلیا تے اوہنوں آکھیا ہُن توں لے کے تیرے اُتّے کدی وی پَھل نا ہوئے تے اوسے ویلے ہنجیر دا بُوٹا سُک گیا۔
Punjabi Standard Bible (Punjabi Standard Bible) 2023
ਅਤੇ ਉਹ ਰਾਹ ਵਿੱਚ ਅੰਜੀਰ ਦੇ ਇੱਕ ਦਰਖ਼ਤ ਨੂੰ ਵੇਖ ਕੇ ਉਸ ਦੇ ਕੋਲ ਆਇਆ, ਪਰ ਉਸ ਨੂੰ ਉਸ ਉੱਤੇ ਪੱਤਿਆਂ ਬਿਨਾਂ ਹੋਰ ਕੁਝ ਨਾ ਮਿਲਿਆ। ਤਦ ਉਸ ਨੇ ਦਰਖ਼ਤ ਨੂੰ ਕਿਹਾ, “ਅੱਗੇ ਤੋਂ ਤੈਨੂੰ ਕਦੇ ਫਲ ਨਾ ਲੱਗੇ।” ਅੰਜੀਰ ਦਾ ਦਰਖ਼ਤ ਉਸੇ ਵੇਲੇ ਸੁੱਕ ਗਿਆ।