Matthew 22:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਬਾਦਸ਼ਾਹ ਨੇ ਉਸ ਨੂੰ ਕਿਹਾ, ‘ਭਈ ਤੂੰ ਇੱਥੇ ਵਿਆਹ ਵਾਲੀ ਪੋਸ਼ਾਕ ਪਾਏ ਬਗੈਰ ਅੰਦਰ ਕਿਵੇਂ ਆਇਆ?’ ਪਰ ਉਸ ਆਦਮੀ ਨੇ ਕੁਝ ਨਾ ਕਿਹਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਰਾਜੇ ਨੇ ਉਸ ਆਦਮੀ ਨੂੰ ਪੁੱਛਿਆ, ‘ਮਿੱਤਰ, ਤੂੰ ਇੱਥੇ ਵਿਆਹ ਵਾਲੇ ਕੱਪੜੇ ਪਾਏ ਬਿਨਾਂ ਕਿਸ ਤਰ੍ਹਾਂ ਆ ਗਿਆ ਹੈਂ?’ ਪਰ ਉਸ ਆਦਮੀ ਨੇ ਕੋਈ ਉੱਤਰ ਨਾ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਰਾਜੇ ਨੇ ਉਸਨੂੰ ਪੁੱਛਿਆ, ‘ਮਿੱਤਰ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਤੋਂ ਬਿਨ੍ਹਾਂ ਕਿਵੇਂ ਅੰਦਰ ਆਇਆ?’ ਉਹ ਮਨੁੱਖ ਕੁਝ ਵੀ ਬੋਲ ਨਾ ਸਕਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹੁਣੇ ਕੱਪੜੇ ਬਾਝੋਂ ਕਿਸ ਤਰ੍ਹਾਂ ਅੰਦਰ ਆਇਆ? ਪਰ ਉਹ ਚੁਪ ਹੀ ਰਹਿ ਗਿਆ
Punjabi ERV
ਬਾਦਸ਼ਾਹ ਨੇ ਉਸਨੂੰ ਕਿਹਾ, ‘ਭਈ ਤੂੰ ਇਥੇ ਵਿਆਹ ਵਾਲੀ ਪੋਸ਼ਾਕ ਪਾਏ ਬਗੈਰ ਅੰਦਰ ਕਿਵੇਂ ਆਇਆ? ਪਰ ਉਸ ਆਦਮੀ ਨੇ ਕੁਝ ਨਾ ਕਿਹਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਬਿਨ੍ਹਾਂ ਕਿਵੇਂ ਅੰਦਰ ਆਇਆ? ਪਰ ਉਹ ਚੁੱਪ ਹੀ ਰਿਹਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہنوں آکھن لگّا بھرا تُوں ویاہ والے کپڑے باہجوں ایتھے کِیویں آ وڑیا۔ اوہ تے چُپ رہ گیا۔
Punjabi Standard Bible (Punjabi Standard Bible) 2023
ਰਾਜੇ ਨੇ ਉਸ ਨੂੰ ਕਿਹਾ, ‘ਮਿੱਤਰਾ, ਤੂੰ ਵਿਆਹ ਦਾ ਵਸਤਰ ਪਹਿਨੇ ਬਿਨਾਂ ਅੰਦਰ ਕਿਵੇਂ ਆ ਗਿਆ’? ਪਰ ਉਹ ਕੁਝ ਨਾ ਬੋਲ ਸਕਿਆ।