Matthew 23:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਤੁਹਾਨੂੰ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਜੋ ਉਹ ਕਹਿਣ ਧਿਆਨ ਨਾਲ ਕਰੋ, ਪਰ ਉਨ੍ਹਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਨ੍ਹਾਂ ਦੇ ਜੀਵਨ ਚੰਗੇ ਉਦਾਹਰਣ ਨਹੀਂ ਹਨ ਕਿਉਂਕਿ ਜੋ ਵੀ ਉਹ ਕਰਨ ਨੂੰ ਕਹਿੰਦੇ ਹਨ ਖੁਦ ਉਨ੍ਹਾਂ ਤੇ ਅਮਲ ਨਹੀਂ ਕਰਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਜੋ ਕੁਝ ਵੀ ਉਹ ਤੁਹਾਨੂੰ ਦੱਸਣ, ਤੁਸੀਂ ਜ਼ਰੂਰ ਉਸ ਨੂੰ ਮੰਨੋ ਅਤੇ ਕਰੋ ਪਰ ਉਹਨਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਹ ਕਹਿੰਦੇ ਕੁਝ ਹਨ ਪਰ ਕਰਦੇ ਕੁਝ ਹੋਰ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਤੁਹਾਨੂੰ ਉਹਨਾਂ ਹਰ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਦੀ ਜ਼ਰੂਰਤ ਹੈ ਜੋ ਉਹ ਤੁਹਾਨੂੰ ਦੱਸਦੇ ਹਨ। ਪਰ ਉਹ ਨਾ ਕਰੋ ਜੋ ਉਹ ਕਰਦੇ ਹਨ, ਕਿਉਂਕਿ ਜੋ ਉਹ ਕਹਿੰਦੇ ਹਨ ਸੋ ਉਹ ਕਰਦੇ ਨਹੀਂ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਲਈ ਸਭ ਕੁਝ ਜੋ ਓਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂ ਜੋ ਓਹ ਕਹਿੰਦੇ ਹਨ ਪਰ ਕਰਦੇ ਨਹੀਂ
Punjabi ERV
ਇਸ ਲਈ ਤੁਹਾਨੂੰ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਜੋ ਉਹ ਕਹਿਣ ਧਿਆਨ ਨਾਲ ਕਰੋ, ਪਰ ਉਨ੍ਹਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਨ੍ਹਾਂ ਦੇ ਜੀਵਨ ਚੰਗੇ ਉਦਾਹਰਣ ਨਹੀਂ ਹਨ ਕਿਉਂਕਿ ਜੋ ਵੀ ਉਹ ਕਰਨ ਨੂੰ ਕਹਿੰਦੇ ਹਨ ਖੁਦ ਉਨ੍ਹਾਂ ਤੇ ਅਮਲ ਨਹੀਂ ਕਰਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਸਭ ਕੁਝ ਜੋ ਉਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂਕਿ ਜੋ ਉਹ ਕਹਿੰਦੇ ਹਨ ਸੋ ਉਹ ਕਰਦੇ ਨਹੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی سبھ کُجھ جو اوہ تُہانوں آکھن تُسی عمل کرو تے مَنّو پر اوہناں جیہے کمّ نا کرو کیوں جو اوہ آکھدے نیں پر عمل نئیں کر دے۔
Punjabi Standard Bible (Punjabi Standard Bible) 2023
ਇਸ ਲਈ ਜੋ ਕੁਝ ਉਹ ਤੁਹਾਨੂੰ ਕਹਿਣ ਤੁਸੀਂ ਮੰਨਣਾ ਅਤੇ ਪਾਲਣਾ ਕਰਨਾ, ਪਰ ਉਨ੍ਹਾਂ ਵਰਗੇ ਕੰਮ ਕਦੇ ਨਾ ਕਰਨਾ; ਕਿਉਂਕਿ ਉਹ ਕਹਿੰਦੇ ਤਾਂ ਹਨ ਪਰ ਕਰਦੇ ਨਹੀਂ।