Matthew 23:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਸਖਤ ਨੇਮ ਬਣਾਉਂਦੇ ਹਨ ਜਿਹੜੇ ਮੰਨਣ ਲਈ ਬੜੇ ਕਠੋਰ ਹਨ, ਉਹ ਇਨ੍ਹਾਂ ਨੂੰ ਲੋਕਾਂ ਤੇ ਲਾਗੂ ਕਰਦੇ ਹਨ। ਪਰ ਉਹ ਇਨ੍ਹਾਂ ਵਿੱਚੋਂ ਕਿਸੇ ਵੀ ਨੇਮ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਵੱਡਾ ਭਾਰ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ । ਪਰ ਉਸੇ ਭਾਰ ਨੂੰ ਦੂਜੀ ਥਾਂ ਤੇ ਲੈ ਜਾਣ ਦੇ ਲਈ ਆਪਣੀ ਉਂਗਲੀ ਤੱਕ ਦਾ ਸਹਾਰਾ ਵੀ ਨਹੀਂ ਦੇਣਾ ਚਾਹੁੰਦੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਭਾਰੀ ਬੋਝ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ, ਪਰ ਆਪ ਉਸ ਨੂੰ ਹਟਾਉਂਣ ਲਈ ਆਪਣੀ ਉਂਗਲ ਤੱਕ ਚੁੱਕਣਾ ਨਹੀਂ ਚਾਹੁੰਦੇ।
Punjabi Bible 2016 - ਪਵਿੱਤਰ ਬਾਈਬਲ O.V.
ਓਹ ਭਾਰੇ ਬੋਝ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ ਬੰਨ੍ਹ ਕੇ ਮਨੁੱਖਾਂ ਦਿਆਂ ਮੋਢੀਆਂ ਉੱਤੇ ਰੱਖਦੇ ਹਨ ਪਰ ਓਹ ਆਪ ਉਨ੍ਹਾਂ ਨੂੰ ਆਪਣੀ ਉਂਗਲੀ ਨਾਲ ਖਿਸਕਾਉਣ ਨੂੰ ਰਾਜੀ ਨਹੀਂ
Punjabi ERV
ਉਹ ਸਖਤ ਨੇਮ ਬਣਾਉਂਦੇ ਹਨ ਜਿਹਡ਼ੇ ਮੰਨਣ ਲਈ ਬਡ਼ੇ ਕਠੋਰ ਹਨ, ਉਹ ਇਨ੍ਹਾਂ ਨੂੰ ਲੋਕਾਂ ਤੇ ਲਾਗੂ ਕਰਦੇ ਹਨ। ਪਰ ਉਹ ਇਨ੍ਹਾਂ ਵਿੱਚੋਂ ਕਿਸੇ ਵੀ ਨੇਮ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਭਾਰੇ ਬੋਝ ਜਿਨ੍ਹਾਂ ਦਾ ਚੁੱਕਣਾ ਔਖਾ ਹੈ, ਬੰਨ੍ਹ ਕੇ ਮਨੁੱਖਾਂ ਦਿਆਂ ਮੋਢਿਆਂ ਉੱਤੇ ਰੱਖਦੇ ਹਨ ਉਹ ਆਪ ਉਨ੍ਹਾਂ ਨੂੰ ਉਂਗਲ ਨਾਲ ਖਿਸਕਾਉਣਾ ਵੀ ਨਹੀਂ ਚਾਹੁੰਦੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہاں اوہ بھاریاں پَنڈاں جیہڑیاں اَوکھیاں چُکیاں جاندِیاں نیں بَنّھ چھڈ دے نیں۔ تے بندیاں دے موڈھیاں اُتّے رکھدے نیں۔ پر آپ اوہ اپنی اُنگل نال اوہناں نُوں کھِس کانا نئیں چاہندے۔
Punjabi Standard Bible (Punjabi Standard Bible) 2023
ਉਹ ਭਾਰੇ ਬੋਝ ਬੰਨ੍ਹ ਕੇ ਮਨੁੱਖਾਂ ਦੇ ਮੋਢਿਆਂ 'ਤੇ ਰੱਖਦੇ ਹਨ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ, ਪਰ ਆਪ ਉਨ੍ਹਾਂ ਨੂੰ ਆਪਣੀ ਉਂਗਲ ਨਾਲ ਵੀ ਹਿਲਾਉਣਾ ਨਹੀਂ ਚਾਹੁੰਦੇ।