Matthew 24:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾੜ ਤੇ ਬੈਠਾ ਹੋਇਆ ਸੀ, ਉਸ ਦੇ ਚੇਲੇ ਇੱਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਜਦੋਂ ਯਿਸੂ ਜ਼ੈਤੂਨ ਪਹਾੜ ਦੇ ਉੱਤੇ ਬੈਠੇ ਹੋਏ ਸਨ ਤਾਂ ਚੇਲੇ ਉਹਨਾਂ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਣ ਲੱਗੇ, “ਸਾਨੂੰ ਦੱਸੋ, ਇਹ ਸਭ ਗੱਲਾਂ ਕਦੋਂ ਹੋਣਗੀਆਂ? ਤੁਹਾਡੇ ਦੂਜੀ ਵਾਰ ਆਉਣ ਦਾ ਅਤੇ ਇਸ ਯੁੱਗ ਦੇ ਅੰਤ ਦਾ ਕੀ ਚਿੰਨ੍ਹ ਹੋਵੇਗਾ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਯਿਸ਼ੂ ਜ਼ੈਤੂਨ ਦੇ ਪਹਾੜ ਉੱਤੇ ਬੈਠੇ ਹੋਏ ਸਨ, ਤਾਂ ਚੇਲੇ ਉਹਨਾਂ ਦੇ ਕੋਲ ਨਿੱਜੀ ਤੌਰ ਤੇ ਆਏ। ਅਤੇ ਉਹਨਾਂ ਨੇ ਕਿਹਾ, “ਸਾਨੂੰ ਦੱਸੋ, ਇਹ ਕਦੋਂ ਹੋਵੇਗਾ, ਅਤੇ ਤੁਹਾਡੇ ਆਉਣ ਅਤੇ ਸੰਸਾਰ ਦੇ ਅੰਤ ਦੇ ਕੀ ਚਿੰਨ੍ਹ ਹੋਣਗੇ?”
Punjabi Bible 2016 - ਪਵਿੱਤਰ ਬਾਈਬਲ O.V.
ਜਦ ਉਹ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਉਹ ਦੇ ਚੇਲੇ ਉਹ ਤੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?
Punjabi ERV
ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾਡ਼ ਤੇ ਬੈਠਾ ਹੋਇਆ ਸੀ, ਉਸਦੇ ਚੇਲੇ ਇਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ ਤਾਂ ਉਹ ਦੇ ਚੇਲੇ ਉਹ ਦੇ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਤੇ ਸੰਸਾਰ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد اوہ زَیتُوناں دے پہاڑ اُتّے بَیٹھا ہویا سی اوہدے شاگِرداں وَکھریاں ہو کے اوہدے کولوں پُچھیا۔ سانُوں دس ایہہ گلّاں کدوں ہون گِیاں؟ تے تیرے آؤن دا تے ایس زمانے دے مُک جان دا کِیہ نِشان اے؟
Punjabi Standard Bible (Punjabi Standard Bible) 2023
ਫਿਰ ਜਦੋਂ ਉਹ ਜ਼ੈਤੂਨ ਦੇ ਪਹਾੜ 'ਤੇ ਬੈਠਾ ਸੀ ਤਾਂ ਚੇਲਿਆਂ ਨੇ ਇਕਾਂਤ ਵਿੱਚ ਉਸ ਕੋਲ ਆ ਕੇ ਕਿਹਾ, “ਸਾਨੂੰ ਦੱਸ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਅਤੇ ਸੰਸਾਰ ਦੇ ਅੰਤ ਦਾ ਕੀ ਚਿੰਨ੍ਹ ਹੋਵੇਗਾ?”