Matthew 24:38 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਦਿਨਾਂ ਵਿੱਚ ਹੜ੍ਹ ਤੋਂ ਪਹਿਲਾਂ, ਲੋਕ ਖਾ ਰਹੇ ਸਨ, ਪੀ ਰਹੇ ਸਨ, ਵਿਆਹ ਕਰਵਾ ਰਹੇ ਸਨ ਅਤੇ ਆਪਣੇ ਬੱਚਿਆਂ ਦੇ ਵਿਆਹ ਵੀ ਕਰ ਰਹੇ ਸਨ ਅਤੇ ਲੋਕ ਇਹ ਸਭ ਕੁਝ ਕਰਦੇ ਰਹੇ ਜਦ ਤੱਕ ਕਿ ਨੂਹ ਕਿਸ਼ਤੀ ਉੱਤੇ ਨਹੀਂ ਚੜ੍ਹ੍ਹਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਲੋਕ ਉਹਨਾਂ ਦਿਨਾਂ ਵਿੱਚ ਹੜ੍ਹ ਆਉਣ ਤੋਂ ਪਹਿਲਾਂ ਖਾਂਦੇ ਪੀਂਦੇ ਅਤੇ ਵਿਆਹ ਕਰਦੇ-ਕਰਵਾਉਂਦੇ ਰਹੇ । ਇਹ ਸਭ ਨੂਹ ਦੇ ਕਿਸ਼ਤੀ ਵਿੱਚ ਚੜ੍ਹਣ ਵਾਲੇ ਦਿਨ ਤੱਕ ਹੁੰਦਾ ਰਿਹਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਸ ਤਰ੍ਹਾ ਹੜ੍ਹ ਤੋਂ ਪਹਿਲਾਂ ਦੇ ਦਿਨਾਂ ਵਿੱਚ, ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਵਾਉਂਦੇ ਸਨ, ਜਦ ਤੱਕ ਨੋਹਾ ਕਿਸ਼ਤੀ ਵਿੱਚ ਨਾ ਚੜ੍ਹਿਆ;
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜਿਸ ਤਰਾਂ ਪਰਲੋਂ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ
Punjabi ERV
ਉਨ੍ਹਾਂ ਦਿਨਾਂ ਵਿੱਚ ਹਢ਼ ਤੋਂ ਪਹਿਲਾਂ, ਲੋਕ ਖਾ ਰਹੇ ਸਨ, ਪੀ ਰਹੇ ਸਨ, ਵਿਆਹ ਕਰਵਾ ਰਹੇ ਸਨ ਅਤੇ ਆਪਣੇ ਬਚਿਆਂ ਦੇ ਵਿਆਹ ਵੀ ਕਰ ਰਹੇ ਸਨ ਅਤੇ ਲੋਕ ਇਹ ਸਭ ਕੁਝ ਕਰਦੇ ਰਹੇ ਜਦ ਤੱਕ ਕਿ ਨੋਆਹ ਕਿਸ਼ਤੀ ਉੱਤੇ ਨਹੀਂ ਚਢ਼ਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕ ਖਾਂਦੇ-ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ, ਉਸ ਦਿਨ ਤੱਕ ਜਦ ਤੱਕ ਨੂਹ ਕਿਸ਼ਤੀ ਉੱਤੇ ਚੜ੍ਹਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جیویں اوہناں دِناں وِچ جھکھڑ توں اگّے لوک کھاندے پِیندے تے ویاہ کر دے تے کراندے سن اوس دِن تِیکر پئی نُوح بیڑی اُتّے چڑھ گیا۔
Punjabi Standard Bible (Punjabi Standard Bible) 2023
ਕਿਉਂਕਿ ਜਿਸ ਤਰ੍ਹਾਂ ਜਲ-ਪਰਲੋ ਤੋਂ ਪਹਿਲਾਂ ਉਨ੍ਹੀਂ ਦਿਨੀਂ ਨੂਹ ਦੇ ਕਿਸ਼ਤੀ ਵਿੱਚ ਪ੍ਰਵੇਸ਼ ਕਰਨ ਤੱਕ ਲੋਕ ਖਾਂਦੇ-ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ