Matthew 24:6 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਲੜੀਆਂ ਜਾਣ ਵਾਲੀਆਂ ਲੜਾਈਆਂ ਬਾਰੇ ਵੀ ਸੁਣੋਂਗੇ। ਤੁਸੀਂ ਉਨ੍ਹਾਂ ਲੜਾਈਆਂ ਦੇ ਸ਼ੁਰੂ ਹੋਣ ਦੀਆਂ ਅਫ਼ਵਾਹਾਂ ਸੁਣੋਂਗੇ। ਪਰ ਤੁਸੀਂ ਡਰਨਾ ਨਹੀਂ ਕਿਉਂਕਿ ਇਹ ਸਭ ਗੱਲਾਂ ਵਾਪਰਨੀਆਂ ਚਾਹੀਦੀਆਂ ਹਨ। ਪਰ ਹਾਲੇ ਇਹ ਅੰਤ ਨਹੀਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਲੜਾਈਆਂ ਦੀਆਂ ਅਫ਼ਵਾਹਾਂ ਦੂਰੋਂ ਅਤੇ ਨੇੜਿਓਂ ਸੁਣੋਗੇ ਪਰ ਸਾਵਧਾਨ ਰਹਿਣਾ, ਘਬਰਾਉਣਾ ਨਹੀਂ; ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਰ ਅੰਤ ਅਜੇ ਦੂਰ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਅਫਵਾਹਾਂ ਸੁਣੋਗੇ, ਪਰ ਸਾਵਧਾਨ ਤੁਸੀਂ ਕਿਤੇ ਘਬਰਾ ਨਾ ਜਾਣਾ। ਕਿਉਂ ਜੋ ਅਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅੰਤ ਅਜੇ ਆਉਣ ਵਾਲਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ। ਖ਼ਬਰਦਾਰ ਕਿਤੇ ਘਬਰਾ ਨਾ ਜਾਣਾ ਕਿਉਂ ਜੋ ਏਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ
Punjabi ERV
ਤੁਸੀਂ ਲਡ਼ੀਆਂ ਜਾਣ ਵਾਲੀਆਂ ਲਡ਼ਾਈਆਂ ਬਾਰੇ ਵੀ ਸੁਣੋਂਗੇ। ਤੁਸੀਂ ਉਨ੍ਹਾਂ ਲਡ਼ਾਈਆਂ ਦੇ ਸ਼ੁਰੂ ਹੋਣ ਦੀਆਂ ਅਫ਼ਵਾਹਾਂ ਸੁਣੋਂਗੇ। ਪਰ ਤੁਸੀਂ ਡਰਨਾ ਨਹੀਂ ਕਿਉਂਕਿ ਇਹ ਸਭ ਗੱਲਾਂ ਵਾਪਰਨੀਆਂ ਚਾਹੀਦੀਆਂ ਹਨ। ਪਰ ਹਾਲੇ ਇਹ ਅੰਤ ਨਹੀਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ। ਸਾਵਧਾਨ! ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے تُسی لڑائِیاں تے لڑائِیاں دِیاں افواواں سُنوں گے۔ خبردار کِتے گھابر نا جانا۔ کیوں جو ایہہ گلّاں تے ہونیاں ای نیں۔ پر اخِیر اجے نئیں اے۔
Punjabi Standard Bible (Punjabi Standard Bible) 2023
ਤੁਸੀਂ ਲੜਾਈਆਂ ਦੀ ਚਰਚਾ ਅਤੇ ਲੜਾਈਆਂ ਦੀਆਂ ਅਫ਼ਵਾਹਾਂ ਸੁਣੋਗੇ; ਵੇਖੋ, ਘਬਰਾ ਨਾ ਜਾਣਾ! ਕਿਉਂਕਿ ਇਨ੍ਹਾਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਰ ਅਜੇ ਅੰਤ ਨਹੀਂ।