Matthew 25:20 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿਸ ਨੋਕਰ ਨੂੰ ਉਸ ਨੇ ਪੰਜ ਤੋੜੇ ਦਿੱਤੇ ਸੀ ਉਹ ਮਾਲਕ ਕੋਲ ਉਨ੍ਹਾਂ ਪੰਜ ਤੋੜਿਆਂ ਦੇ ਨਾਲ ਹੋਰ ਪੰਜ ਤੋੜੇ ਵੀ ਲੈ ਆਇਆ ਜੋ ਉਸ ਨੇ ਕਮਾਏ ਸਨ, ਅਤੇ ਉਨ੍ਹਾਂ ਨੂੰ ਮਾਲਕ ਦੇ ਅੱਗੇ ਰੱਖ ਦਿੱਤਾ। ਨੋਕਰ ਨੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਧਨ ਦੇ ਪੰਜ ਤੋੜੇ ਸੌਂਪੇ ਸਨ। ਆਹ ਧਨ ਦੇ ਪੰਜ ਹੋਰ ਤੋੜੇ ਹਨ ਜਿਹੜੇ ਮੈਂ ਇਨ੍ਹਾਂ ਨਾਲ ਕਮਾਏ ਹਨ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਨੌਕਰ ਜਿਸ ਨੂੰ ਪੰਜ ਸੋਨੇ ਦੀਆਂ ਥੈਲੀਆਂ ਮਿਲੀਆਂ ਸਨ, ਉਸ ਨੇ ਆ ਕੇ ਪੰਜ ਹੋਰ ਥੈਲੀਆਂ ਮਾਲਕ ਨੂੰ ਦਿੱਤੀਆਂ । ਉਸ ਨੇ ਕਿਹਾ, ‘ਮਾਲਕ, ਤੁਸੀਂ ਤਾਂ ਮੈਨੂੰ ਪੰਜ ਥੈਲੀਆਂ ਦਿੱਤੀਆਂ ਸਨ ਪਰ ਦੇਖੋ, ਮੈਂ ਇਹਨਾਂ ਨਾਲ ਪੰਜ ਹੋਰ ਕਮਾ ਲਈਆਂ ਹਨ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸੋ ਜਿਸ ਨੇ ਪੰਜ ਥੈਲੇ ਸੋਨਾ ਲਿਆ ਸੀ ਉਸ ਨੇ ਪੰਜ ਹੋਰ ਨਾਲ ਲਿਆ ਕੇ ਕਿਹਾ। ‘ਸੁਆਮੀ ਜੀ, ਤੁਸੀਂ ਮੈਨੂੰ ਪੰਜ ਥੇਲੇ ਸੋਨਾ ਦਿੱਤਾ ਸੀ। ਦੇਖੋ ਮੈਂ ਉਸ ਨਾਲ ਪੰਜ ਹੋਰ ਕਮਾਏ ਹਨ।’
Punjabi Bible 2016 - ਪਵਿੱਤਰ ਬਾਈਬਲ O.V.
ਸੋ ਜਿਹ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆਣ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖ ਅਤੇ ਕਿਹਾ, ਸੁਆਮੀ ਜੀ ਤੁਸਾਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਭੀ ਖੱਟੇ
Punjabi ERV
ਜਿਸ ਨੋਕਰ ਨੂੰ ਉਸਨੇ ਪੰਜ ਥੈਲੇ ਦਿੱਤੇ ਸੀ ਉਹ ਮਾਲਕ ਕੋਲ ਉਨ੍ਹਾਂ ਪੰਜ ਥੈਲਿਆਂ ਦੇ ਨਾਲ ਹੋਰ ਪੰਜ ਥੈਲੇ ਵੀ ਲੈ ਆਇਆ ਜੋ ਉਸਨੇ ਕਮਾਏ ਸਨ, ਅਤੇ ਉਨ੍ਹਾਂ ਨੂੰ ਮਾਲਕ ਦੇ ਅੱਗੇ ਰਖ ਦਿੱਤਾ। ਨੋਕਰ ਨੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਧਨ ਦੇ ਪੰਜ ਥੈਲੇ ਸੌਂਪੇ ਸਨ। ਆਹ ਧਨ ਦੇ ਪੰਜ ਹੋਰ ਝੋਲੇ ਹਨ ਜਿਹਡ਼ੇ ਮੈਂ ਇਨ੍ਹਾਂ ਨਾਲ ਕਮਾਏ ਹਨ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਜਿਸ ਨੇ ਪੰਜ ਤੋੜੇ ਲਏ ਸਨ ਉਹ ਨੇ ਕੋਲ ਆ ਕੇ ਹੋਰ ਪੰਜ ਤੋੜੇ ਉਹ ਦੇ ਅੱਗੇ ਰੱਖੇ ਅਤੇ ਕਿਹਾ, ਸੁਆਮੀ ਜੀ ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ। ਵੇਖੋ ਮੈਂ ਪੰਜ ਤੋੜੇ ਹੋਰ ਵੀ ਕਮਾਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو جِس پنج توڑے لَئے سن اوس نیڑے آ کے ہور پنج توڑے اگّے لیا رکھّے تے آکھیا خُداوند تُوں مَینُوں پنج توڑے سونپ دِتّے سن۔ ویکھ مَیں پنج توڑے ہور کھٹ لَئے نیں۔
Punjabi Standard Bible (Punjabi Standard Bible) 2023
ਜਿਸ ਨੂੰ ਪੰਜ ਤੋੜੇ ਮਿਲੇ ਸਨ ਉਹ ਪੰਜ ਤੋੜੇ ਹੋਰ ਲਿਆਇਆ ਅਤੇ ਕਹਿਣ ਲੱਗਾ, ‘ਸੁਆਮੀ ਜੀ, ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ; ਵੇਖੋ, ਮੈਂ ਪੰਜ ਤੋੜੇ ਹੋਰ ਕਮਾਏ’।