Matthew 26:48 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਯਹੂਦਾ ਨੇ ਉਨ੍ਹਾਂ ਲੋਕਾਂ ਨੂੰ ਇਹ ਨਿਸ਼ਾਨ ਦਿੱਤਾ ਹੋਇਆ ਸੀ: “ਕਿ ਜਿਸ ਵਿਅਕਤੀ ਨੂੰ ਮੈਂ ਚੁੰਮਾਂ ਉਹੀ ਯਿਸੂ ਹੈ। ਉਸ ਨੂੰ ਗਿਰਫ਼ਤਾਰ ਕਰ ਲੈਣਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫੜਵਾਉਣ ਵਾਲੇ ਨੇ ਉਹਨਾਂ ਲੋਕਾਂ ਨੂੰ ਇਹ ਚਿੰਨ੍ਹ ਦਿੱਤਾ ਹੋਇਆ ਸੀ: “ਜਿਸ ਨੂੰ ਮੈਂ ਚੁੰਮਾਂ, ਉਹ ਹੀ ਹੈ । ਉਸ ਨੂੰ ਫੜ ਲੈਣਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਸੰਕੇਤ ਦਿੱਤਾ ਸੀ: “ਕਿ ਜਿਸ ਆਦਮੀ ਨੂੰ ਮੈਂ ਚੁੰਮਾਂ; ਉਸ ਨੂੰ ਫੜ੍ਹ ਲੈਣਾ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ ਭਈ ਜਿਹ ਨੂੰ ਮੈਂ ਚੁੰਮਾ ਉਹੋ ਹੈ, ਉਸ ਨੂੰ ਫੜ ਲੈਣਾ
Punjabi ERV
ਯਹੂਦਾ ਨੇ ਉਨ੍ਹਾਂ ਲੋਕਾਂ ਨੂੰ ਇਹ ਨਿਸ਼ਾਨ ਦਿੱਤਾ ਹੋਇਆ ਸੀ: “ਕਿ ਜਿਸ ਵਿਅਕਤੀ ਨੂੰ ਮੈਂ ਚੁੰਮਾਂ ਉਹੀ ਯਿਸੂ ਹੈ। ਉਸਨੂੰ ਗਿਰਫ਼ਤਾਰ ਕਰ ਲੈਣਾ”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਿਹਾ ਸੀ ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ, ਉਸ ਨੂੰ ਫੜ੍ਹ ਲੈਣਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہدے پھڑان والے نے اوہناں نُوں ایہہ آکھ کے پَتا دِتّا سی پئی جِہنُوں مَیں چُمّاں گا اوہو ای اے۔ اوہنوں پھڑ لینا۔
Punjabi Standard Bible (Punjabi Standard Bible) 2023
ਉਸ ਨੂੰ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਚਿੰਨ੍ਹ ਦਿੱਤਾ ਸੀ, “ਜਿਸ ਨੂੰ ਮੈਂ ਚੁੰਮਾਂ ਉਹੋ ਹੈ; ਉਸ ਨੂੰ ਫੜ ਲੈਣਾ।”