Matthew 26:58 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਉਸ ਨੂੰ ਸਰਦਾਰ ਜਾਜਕ ਦੇ ਘਰ ਲਿਜਾਇਆ ਜਾ ਰਿਹਾ ਸੀ ਤਾਂ ਪਤਰਸ ਨੇ ਕੁਝ ਵਿੱਥ ਨਾਲ ਉਸਦਾ ਪਿੱਛਾ ਕੀਤਾ। ਉਸ ਨੇ ਵਿਹੜੇ ਵਿੱਚ ਪ੍ਰਵੇਸ਼ ਕੀਤਾ ਅਤੇ ਸਿਪਾਹੀਆਂ ਨਾਲ ਬੈਠ ਗਿਆ। ਉਹ ਇਹ ਵੇਖਣ ਲਈ ਉਤਸੁਕ ਸੀ ਕਿ ਅੰਤ ਵਿੱਚ ਯਿਸੂ ਨਾਲ ਕੀ ਵਾਪਰੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਤਰਸ ਯਿਸੂ ਦੇ ਪਿੱਛੇ ਕੁਝ ਦੂਰੀ ਤੇ ਰਹਿ ਕੇ ਮਹਾਂ-ਪੁਰੋਹਿਤ ਦੇ ਘਰ ਦੇ ਵਿਹੜੇ ਤੱਕ ਗਿਆ । ਉਹ ਵਿਹੜੇ ਦੇ ਅੰਦਰ ਗਿਆ ਅਤੇ ਸੇਵਕਾਂ ਦੇ ਨਾਲ ਬੈਠ ਗਿਆ ਕਿ ਇਸ ਸਭਾ ਦਾ ਅੰਤ ਦੇਖੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਤਰਸ ਕੁਝ ਦੂਰੀ ਤੇ ਯਿਸ਼ੂ ਦੇ ਪਿੱਛੇ-ਪਿੱਛੇ ਚਲਦਾ ਹੋਇਆ, ਮਹਾਂ ਜਾਜਕ ਦੇ ਵਿਹੜੇ ਵਿੱਚ ਆ ਪਹੁੰਚਿਆ। ਅਤੇ ਅੰਦਰ ਜਾ ਕੇ ਪਹਿਰੇਦਾਰਾਂ ਨਾਲ ਬੈਠ ਗਿਆ, ਤਾਂ ਕਿ ਵੇਖ ਸਕੇ ਅੱਗੇ ਕੀ ਹੁੰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਪਤਰਸ ਕੁਝ ਵਿੱਥ ਨਾਲ ਉਹ ਦੇ ਪਿੱਛੇ ਪਿੱਛੇ ਸਰਦਾਰ ਜਾਜਕ ਦੇ ਵੇਹੜੇ ਤੀਕ ਚੱਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਹੀਆਂ ਨਾਲ ਬੈਠਾ ਭਈ ਓੜਕ ਨੂੰ ਵੇਖੇ
Punjabi ERV
ਜਦੋਂ ਉਸਨੂੰ ਸਰਦਾਰ ਜਾਜਕ ਦੇ ਘਰ ਲਿਜਾਇਆ ਜਾ ਰਿਹਾ ਸੀ ਤਾਂ ਪਤਰਸ ਨੇ ਕੁਝ ਵਿਥ ਨਾਲ ਉਸਦਾ ਪਿਛਾ ਕੀਤਾ। ਉਸਨੇ ਵਿਹਡ਼ੇ ਵਿੱਚ ਪ੍ਰਵੇਸ਼ ਕੀਤਾ ਅਤੇ ਸਿਪਾਹੀਆਂ ਨਾਲ ਬੈਠ ਗਿਆ। ਉਹ ਇਹ ਵੇਖਣ ਲਈ ਉਤਸੁਕ ਸੀ ਕਿ ਅੰਤ ਵਿੱਚ ਯਿਸੂ ਨਾਲ ਕੀ ਵਾਪਰੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਪਤਰਸ ਕੁਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵਿਹੜੇ ਤੱਕ ਚੱਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਹੀਆਂ ਨਾਲ ਬੈਠਾ, ਕਿ ਅੰਤ ਨੂੰ ਵੇਖੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے پطرس دُور دُور اوہدے مگر مگر سردار کاہِن دے وِہڑے تِیکر گیا تے اندر جا کے پیادیاں نال بَہہ گیا پئی اخِیر نُوں ویکھے۔
Punjabi Standard Bible (Punjabi Standard Bible) 2023
ਪਰ ਪਤਰਸ ਕੁਝ ਦੂਰੀ 'ਤੇ ਉਸ ਦੇ ਪਿੱਛੇ-ਪਿੱਛੇ ਮਹਾਂਯਾਜਕ ਦੇ ਵਿਹੜੇ ਤੱਕ ਗਿਆ ਅਤੇ ਨਤੀਜਾ ਵੇਖਣ ਲਈ ਅੰਦਰ ਜਾ ਕੇ ਪਹਿਰੇਦਾਰਾਂ ਦੇ ਨਾਲ ਬੈਠ ਗਿਆ।