Matthew 26:59 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪ੍ਰਧਾਨ ਜਾਜਕ ਅਤੇ ਯਹੂਦੀਆਂ ਦੀ ਪੂਰੀ ਸਭਾ ਯਿਸੂ ਦੇ ਖਿਲਾਫ਼ ਝੂਠੇ ਗਵਾਹ ਲੱਭ ਰਹੀ ਸੀ। ਤਾਂ ਜੋ ਉਹ ਉਸ ਨੂੰ ਮਰਵਾ ਸੱਕਣ। ਉਹ ਅਜਿਹੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਯਿਸੂ ਦੇ ਵਿਰੁੱਧ ਕੁਝ ਕਹਿਣ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮਹਾਂ-ਪੁਰੋਹਿਤ ਅਤੇ ਬਾਕੀ ਸਾਰੀ ਸਭਾ ਯਿਸੂ ਦੇ ਵਿਰੁੱਧ ਇਹੋ ਜਿਹੇ ਸਬੂਤ ਲੱਭ ਰਹੇ ਸਨ ਕਿ ਉਹ ਯਿਸੂ ਨੂੰ ਮੌਤ ਦੀ ਸਜ਼ਾ ਦੇਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੁੱਖ ਜਾਜਕਾਂ ਅਤੇ ਸਾਰੀ ਮਹਾਸਭਾ ਯਿਸ਼ੂ ਨੂੰ ਜਾਨੋਂ ਮਾਰਨ ਲਈ ਉਸਦੇ ਵਿਰੁੱਧ ਝੂਠੀ ਗਵਾਹੀ ਲੱਭਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਪਰਧਾਨ ਜਾਜਕ ਅਰ ਸਾਰੀ ਮਾਹਸਭਾ ਯਿਸੂ ਦੇ ਵਿਰੁੱਧ ਉਹ ਦੇ ਜਾਨੋਂ ਮਾਰਨ ਲਈ ਝੂਠੀ ਗਵਾਹੀ ਢੂੰਡਦੀ ਸੀ
Punjabi ERV
ਪ੍ਰਧਾਨ ਜਾਜਕ ਅਤੇ ਯਹੂਦੀਆਂ ਦੀ ਪੂਰੀ ਸਭਾ ਯਿਸੂ ਦੇ ਖਿਲਾਫ਼ ਝੂਠੇ ਗਵਾਹ ਲਭ ਰਹੀ ਸੀ। ਤਾਂ ਜੋ ਉਹ ਉਸਨੂੰ ਮਰਵਾ ਸਕਣ। ਉਹ ਅਜਿਹੇ ਲੋਕਾਂ ਨੂੰ ਲਭਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਯਿਸੂ ਦੇ ਵਿਰੁੱਧ ਕੁਝ ਕਹਿਣ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੁੱਖ ਜਾਜਕ ਅਤੇ ਸਾਰੀ ਮਹਾਂ ਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਗਵਾਹੀ ਲੱਭਦੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے سردار کاہِن تے ساری پنچایت یِسُوع دے برخلاف جُھوٹھی گواہی لبّھدے سن پئی اوہنوں جانوں مارن۔
Punjabi Standard Bible (Punjabi Standard Bible) 2023
ਪ੍ਰਧਾਨ ਯਾਜਕ ਅਤੇ ਸਾਰੀ ਮਹਾਂਸਭਾ ਯਿਸੂ ਦੇ ਵਿਰੁੱਧ ਝੂਠੀ ਗਵਾਹੀ ਲੱਭਣ ਲੱਗੀ ਤਾਂਕਿ ਉਸ ਨੂੰ ਮਾਰ ਸੁੱਟਣ,