Matthew 26:65 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ ਉਹ ਬੜੇ ਕਰੋਧ ਵਿੱਚ ਆਇਆ। ਤਾਂ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਖਿਆ, “ਇਸ ਮਨੁੱਖ ਨੇ ਉਹ ਗੱਲਾਂ ਆਖਿਆਂ ਹਨ ਜੋ ਪਰਮੇਸ਼ੁਰ ਦੇ ਖਿਲਾਫ਼ ਹਨ, ਇਸ ਲਈ ਸਾਨੂੰ ਕੋਈ ਹੋਰ ਗਵਾਹੀ ਨਹੀਂ ਲੋੜੀਂਦੀ। ਤੁਸੀਂ ਸਭ ਨੇ ਇਸ ਨੂੰ ਪਰਮੇਸ਼ੁਰ ਦੇ ਖਿਲਾਫ਼ ਬੋਲਦਿਆਂ ਸੁਣਿਆ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਸੁਣ ਕੇ ਮਹਾਂ-ਪੁਰੋਹਿਤ ਨੇ ਆਪਣੇ ਕੱਪੜੇ ਪਾੜ ਕੇ ਕਿਹਾ, “ਇਸ ਨੇ ਪਰਮੇਸ਼ਰ ਦੀ ਨਿੰਦਾ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹੀਆਂ ਦੀ ਕੀ ਲੋੜ ਹੈ? ਹੁਣ ਤੁਸੀਂ ਆਪ ਪਰਮੇਸ਼ਰ ਦੀ ਨਿੰਦਾ ਸੁਣ ਚੁੱਕੇ ਹੋ!
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਮਹਾਂ ਜਾਜਕ ਨੇ ਆਪਣੇ ਕੱਪੜੇ ਪਾੜੇ ਅਤੇ ਆਖਿਆ, “ਇਸ ਨੇ ਨਿੰਦਿਆ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਵੇਖੋ, ਹੁਣ ਤੁਸੀਂ ਇਹ ਨਿੰਦਿਆ ਸੁਣੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਏਸ ਕੁਫ਼ਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਕੁਫ਼ਰ ਸੁਣਿਆ। ਤੁਹਾਡੀ ਕੀ ਸਲਾਹ ਹੈ?
Punjabi ERV
ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ ਉਹ ਬਡ਼ੇ ਕਰੋਧ ਵਿੱਚ ਆਇਆ। ਤਾਂ ਉਸਨੇ ਆਪਣੇ ਕੱਪਡ਼ੇ ਪਾਡ਼ੇ ਅਤੇ ਆਖਿਆ, “ਇਸ ਮਨੁੱਖ ਨੇ ਉਹ ਗੱਲਾਂ ਆਖਿਆਂ ਹਨ ਜੋ ਪਰਮੇਸ਼ੁਰ ਦੇ ਖਿਲਾਪੰ ਹਨ, ਇਸਲਈ ਸਾਨੂੰ ਕੋਈ ਹੋਰ ਗਵਾਹੀ ਨਹੀਂ ਲੋਡ਼ੀਂਦੀ। ਤੁਸੀਂ ਸਭ ਨੇ ਇਸਨੂੰ ਪਰਮੇਸ਼ੁਰ ਦੇ ਖਿਲਾਫ਼ ਬੋਲਦਿਆਂ ਸੁਣਿਆ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਇਸ ਨੇ ਨਿੰਦਿਆ ਕੀਤੀ ਹੈ, ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਨਿੰਦਿਆ ਸੁਣੀ ਹੈ l ਤੁਹਾਡੀ ਕੀ ਸਲਾਹ ਹੈ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد سردار کاہِن اپنے کپڑے پاڑ کے آکھیا ایس کُفر آکھیا اے۔ ہُن سانُوں گواہاں دی کِیہ لوڑ اے؟ لوؤ ہُن تُساں وی کُفر سُن لیا اے۔
Punjabi Standard Bible (Punjabi Standard Bible) 2023
ਤਦ ਮਹਾਂਯਾਜਕ ਨੇ ਆਪਣੇ ਕੱਪੜੇ ਪਾੜ ਕੇ ਕਿਹਾ, “ਇਸ ਨੇ ਪਰਮੇਸ਼ਰ ਦੀ ਨਿੰਦਾ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਜ਼ਰੂਰਤ ਹੈ? ਵੇਖੋ, ਹੁਣੇ ਤੁਸੀਂ ਪਰਮੇਸ਼ਰ ਦੀ ਨਿੰਦਾ ਸੁਣੀ;