Matthew 26:71 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਪਤਰਸ ਉਸ ਵਿਹੜੇ ਤੋਂ ਬਾਹਰ ਚੱਲਿਆ ਗਿਆ। ਫ਼ਾਟਕ ਕੋਲ ਇੱਕ ਹੋਰ ਗੋਲੀ ਨੇ ਉਸ ਨੂੰ ਵੇਖਿਆ ਅਤੇ ਉੱਥੇ ਲੋਕਾਂ ਨੂੰ ਆਖਿਆ, “ਇਹ ਵੀ ਯਿਸੂ ਨਾਸਰੀ ਦੇ ਨਾਲ ਸੀ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਕਹਿ ਕੇ ਉਹ ਉੱਥੋਂ ਵਿਹੜੇ ਦੇ ਬਾਹਰਲੇ ਫਾਟਕ ਵਿੱਚ ਚਲਾ ਗਿਆ । ਉੱਥੇ ਇੱਕ ਦੂਜੀ ਦਾਸੀ ਨੇ ਉਸ ਨੂੰ ਦੇਖਿਆ ਅਤੇ ਕੋਲ ਖੜ੍ਹੇ ਲੋਕਾਂ ਨੂੰ ਕਿਹਾ, “ਇਹ ਨਾਸਰਤ ਨਿਵਾਸੀ ਯਿਸੂ ਦੇ ਨਾਲ ਸੀ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦ ਉਹ ਦਰਵਾਜ਼ੇ ਤੋਂ ਬਾਹਰ ਗਿਆ, ਤਾਂ ਦੂਸਰੀ ਨੌਕਰ ਕੁੜੀ ਨੇ ਉਸ ਨੂੰ ਵੇਖਿਆ ਅਤੇ ਲੋਕਾਂ ਨੂੰ ਆਖਿਆ, “ਇਹ ਵਿਅਕਤੀ ਵੀ ਯਿਸ਼ੂ ਨਾਸਰੀ ਦੇ ਨਾਲ ਸੀ।”
Punjabi Bible 2016 - ਪਵਿੱਤਰ ਬਾਈਬਲ O.V.
ਜਦ ਉਹ ਬਾਹਰ ਡਿਉੜੀ ਵਿੱਚ ਗਿਆ ਦੂਈ ਨੇ ਉਹ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ ਆਖਿਆ, ਇਹ ਭੀ ਯਿਸੂ ਨਾਸਰੀ ਦੇ ਨਾਲ ਸੀ
Punjabi ERV
ਫ਼ੇਰ ਪਤਰਸ ਉਸ ਵਿਹਡ਼ੇ ਤੋਂ ਬਾਹਰ ਚਲਿਆ ਗਿਆ। ਫ਼ਾਟਕ ਕੋਲ ਇੱਕ ਹੋਰ ਨੋਕਰ ਕੁਡ਼ੀ ਨੇ ਉਸਨੂੰ ਵੇਖਿਆ ਅਤੇ ਉਥੇ ਲੋਕਾਂ ਨੂੰ ਆਖਿਆ, “ਇਹ ਵੀ ਯਿਸੂ ਨਾਸਰੀ ਦੇ ਨਾਲ ਸੀ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਉਹ ਬਾਹਰ ਡਿਉੜੀ ਵਿੱਚ ਗਿਆ, ਤਾਂ ਦੂਜੀ ਨੇ ਉਹ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ ਆਖਿਆ, ਇਹ ਵੀ ਯਿਸੂ ਨਾਸਰੀ ਦੇ ਨਾਲ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد اوہ باہر ڈیوڑھی وِچ گیا تاں دُوجی اوہنوں ویکھیا۔ تے اوہ اوہناں نُوں جیہڑے اوتھے سن آکھن لگّی ایہہ وی یِسُوع ناصری دے نال سی۔
Punjabi Standard Bible (Punjabi Standard Bible) 2023
ਜਦੋਂ ਉਹ ਬਾਹਰ ਫਾਟਕ ਵਿੱਚ ਗਿਆ ਤਾਂ ਦੂਜੀ ਦਾਸੀ ਨੇ ਉਸ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ, ਕਿਹਾ, “ਇਹ ਵੀ ਯਿਸੂ ਨਾਸਰੀ ਦੇ ਨਾਲ ਸੀ।”