Matthew 27:55 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਬਹੁਤ ਸਾਰੀਆਂ ਔਰਤਾਂ ਵੀ ਉੱਥੇ ਸਨ। ਉਹ ਥੋੜੀ ਦੂਰ ਤੋਂ ਵੇਖ ਰਹੀਆਂ ਸਨ। ਉਹ ਗਲੀਲ ਤੋਂ ਉਸਦੀ ਸੇਵਾ ਕਰਨ ਲਈ ਆਈਆਂ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੇ ਬਹੁਤ ਸਾਰੀਆਂ ਔਰਤਾਂ ਉਸ ਸਮੇਂ ਕੁਝ ਦੂਰ ਖੜ੍ਹੀਆਂ ਇਹ ਦੇਖ ਰਹੀਆਂ ਸਨ ਜੋ ਯਿਸੂ ਦੇ ਪਿੱਛੇ ਪਿੱਛੇ ਗਲੀਲ ਤੋਂ ਆਈਆਂ ਅਤੇ ਉਹਨਾਂ ਦੀ ਸੇਵਾ ਕਰਦੀਆਂ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਥੇ ਬਹੁਤ ਔਰਤਾਂ ਸਨ, ਜੋ ਦੂਰੋਂ ਵੇਖ ਰਹੀਆ ਸਨ। ਜੋ ਗਲੀਲ ਪ੍ਰਦੇਸ਼ ਤੋਂ ਯਿਸ਼ੂ ਦੀ ਸੇਵਾ ਕਰਦੀਆਂ ਹੋਈਆ ਉਸਦੇ ਪਿੱਛੇ-ਪਿੱਛੇ ਆਈਆਂ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਉੱਥੇ ਬਹੁਤ ਤੀਵੀਆਂ ਦੂਰੋਂ ਵੇਖ ਰਹੀਆਂ ਸਨ ਜਿਹੜੀਆਂ ਯਿਸੂ ਦੇ ਨਾਲ ਗਲੀਲ ਤੋਂ ਉਹ ਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ
Punjabi ERV
ਬਹੁਤ ਸਾਰੀਆਂ ਔਰਤਾਂ ਵੀ ਉਥੇ ਸਨ। ਉਹ ਥੋਡ਼ੀ ਦੂਰ ਤੋਂ ਵੇਖ ਰਹੀਆਂ ਸਨ। ਉਹ ਗਲੀਲ ਤੋਂ ਉਸਦੀ ਸੇਵਾ ਕਰਨ ਲਈ ਆਈਆਂ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉੱਥੇ ਬਹੁਤ ਔਰਤਾਂ ਦੂਰੋਂ ਵੇਖ ਰਹੀਆਂ ਸਨ, ਜਿਹੜੀਆਂ ਯਿਸੂ ਨੇ ਨਾਲ ਗਲੀਲ ਤੋਂ ਉਹ ਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوتھے بتھیریاں زنانِیاں دُوروں پئیاں ویکھ دِیاں سن۔ جیہڑیاں یِسُوع دی ٹہل سیوا کر دیاں اوہدے مگر مگر گلِیلوں آئِیاں ہویاں سن۔
Punjabi Standard Bible (Punjabi Standard Bible) 2023
ਉੱਥੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੀ ਟਹਿਲ ਸੇਵਾ ਕਰਦੀਆਂ ਹੋਈਆਂ ਉਸ ਦੇ ਪਿੱਛੇ ਆਈਆਂ, ਦੂਰੋਂ ਵੇਖ ਰਹੀਆਂ ਸਨ;