Matthew 28:2 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਵਕਤ ਉੱਥੇ ਬੜਾ ਜ਼ੋਰ ਦਾ ਭੁਚਾਲ ਆਇਆ। ਅਕਾਸ਼ ਤੋਂ ਇੱਕ ਪ੍ਰਭੂ ਦਾ ਦੂਤ ਆਇਆ। ਪ੍ਰਭੂ ਦੇ ਦੂਤ ਨੇ ਉਸ ਕਬਰ ਦੇ ਨੇੜੇ ਆਕੇ ਉਸ ਦੇ ਉੱਪਰੋਂ ਉਹ ਵੱਡਾ ਪੱਥਰ ਰੇੜ੍ਹਕੇ ਪਾਸੇ ਕੀਤਾ ਤੇ ਉਸ ਪੱਥਰ ਦੇ ਉੱਪਰ ਖੁਦ ਜਾਕੇ ਬੈਠ ਗਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਤੇ ਦੇਖੋ, ਅਚਾਨਕ ਇੱਕ ਵੱਡਾ ਭੁਚਾਲ ਆਇਆ ਜਿਸ ਦੇ ਨਾਲ ਹੀ ਪ੍ਰਭੂ ਦਾ ਇੱਕ ਸਵਰਗਦੂਤ ਸਵਰਗ ਤੋਂ ਉਤਰ ਆਇਆ ਅਤੇ ਕਬਰ ਤੋਂ ਪੱਥਰ ਨੂੰ ਇੱਕ ਪਾਸੇ ਰੇੜ੍ਹ ਕੇ ਉਸ ਉੱਤੇ ਬੈਠ ਗਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸੇ ਸਮੇਂ ਇੱਕ ਬਹੁਤ ਵੱਡਾ ਭੂਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਇੱਕ ਦੂਤ ਸਵਰਗ ਤੋਂ ਉੱਤਰਿਆ, ਅਤੇ ਕਬਰ ਦੇ ਕੋਲ ਆ ਕੇ, ਉਸ ਪੱਥਰ ਨੂੰ ਰੇੜ੍ਹ ਕੇ ਇੱਕ ਪਾਸੇ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਵੇਖੋ ਇੱਕ ਵੱਡਾ ਭੁਚਾਲ ਆਇਆ ਇਸ ਲਈ ਜੋ ਪ੍ਰਭੁ ਦਾ ਦੂਤ ਅਕਾਸ਼ੋਂ ਉੱਤਰਿਆ ਅਰ ਨੇੜੇ ਆਣ ਕੇ ਉਸ ਪੱਥਰ ਨੂੰ ਰੇੜ੍ਹ ਕੇ ਲਾਂਭੇ ਕਰ ਦਿੱਤਾ ਅਰ ਉਸ ਉੱਤੇ ਬਹਿ ਗਿਆ
Punjabi ERV
ਉਸ ਵਕਤ ਉਥੇ ਬਡ਼ਾ ਜ਼ੋਰ ਦਾ ਭੁਚਾਲ ਆਇਆ। ਅਕਾਸ਼ ਤੋਂ ਇੱਕ ਪ੍ਰਭੂ ਦਾ ਦੂਤ ਆਇਆ। ਪ੍ਰਭੂ ਦੇ ਦੂਤ ਨੇ ਉਸ ਕਬਰ ਦੇ ਨੇਡ਼ੇ ਆਕੇ ਉਸਦੇ ਉੱਪਰੋਂ ਉਹ ਵੱਡਾ ਪੱਥਰ ਰੇਢ਼ਕੇ ਪਾਸੇ ਕੀਤਾ ਤੇ ਉਸ ਪੱਥਰ ਦੇ ਉੱਪਰ ਖੁਦ ਜਾਕੇ ਬੈਠ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਵੇਖੋ ਇੱਕ ਵੱਡਾ ਭੂਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਦੂਤ ਅਕਾਸ਼ੋਂ ਉਤਰਿਆ ਅਤੇ ਨੇੜੇ ਆ ਕੇ ਉਸ ਪੱਥਰ ਨੂੰ ਰੇੜ੍ਹ ਕੇ ਇੱਕ ਪਾਸੇ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ویکھو اِک بڑا بُھچال آیا ایس لئی پئی خُداوند دا فرِشتہ اسمانوں اُتر کے نیڑے آیا۔ تے اوس پتّھر نُوں رِیہڑ کے اوہدے اُتّے بَہہ گیا۔
Punjabi Standard Bible (Punjabi Standard Bible) 2023
ਅਤੇ ਵੇਖੋ, ਇੱਕ ਵੱਡਾ ਭੁਚਾਲ ਆਇਆ ਕਿਉਂਕਿ ਪ੍ਰਭੂ ਦਾ ਇੱਕ ਦੂਤ ਸਵਰਗ ਤੋਂ ਉੱਤਰਿਆ ਅਤੇ ਕੋਲ ਆ ਕੇ ਪੱਥਰ ਨੂੰ ਰੇੜ੍ਹ ਦਿੱਤਾ ਅਤੇ ਉਸ ਉੱਤੇ ਬੈਠ ਗਿਆ।