Matthew 5:21 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਤੁਸੀਂ ਸੁਣਿਆ ਹੋਵੇਗਾ, ਜੋ ਬਹੁਤ ਚਿਰ ਪਹਿਲਾਂ ਸਾਡੇ ਲੋਕਾਂ ਨੂੰ ਕਿਹਾ ਗਿਆ ਸੀ। ਕਿ ‘ਕਿਸੇ ਮਨੁੱਖ ਦਾ ਖੂਨ ਨਾ ਕਰ। ਜਿਹੜਾ ਵਿਅਕਤੀ ਖੂਨ ਕਰੇਗਾ, ਅਦਾਲਤ ਵਿੱਚ ਉਸਦਾ ਨਿਆਂ ਕੀਤਾ ਜਾਵੇਗਾ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਤੁਸੀਂ ਸੁਣਿਆ ਹੈ ਕਿ ਪ੍ਰਾਚੀਨਕਾਲ ਵਿੱਚ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ: ‘ਕਤਲ ਨਾ ਕਰਨਾ, ਜੋ ਕਤਲ ਕਰੇਗਾ ਉਹ ਅਦਾਲਤ ਦੇ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਤੁਸੀਂ ਇਹ ਸੁਣ ਹੀ ਚੁੱਕੇ ਹੋ ਬਹੁਤ ਸਮਾਂ ਪਹਿਲਾਂ ਕਿਹਾ ਗਿਆ ਸੀ, ‘ਕਿ ਤੂੰ ਕਿਸੇ ਮਨੁੱਖ ਦਾ ਕਤਲ ਨਾ ਕਰਨਾ ਅਤੇ ਜੇ ਕੋਈ ਕਤਲ ਕਰਦਾ ਹੈ ਸੋ ਅਦਾਲਤ ਵਿੱਚ ਸਜ਼ਾ ਦੇ ਯੋਗ ਹੋਵੇਗਾ।’
Punjabi Bible 2016 - ਪਵਿੱਤਰ ਬਾਈਬਲ O.V.
ਤੁਸਾਂ ਸੁਣਿਆਂ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ ਅਤੇ ਜੋ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ
Punjabi ERV
“ਤੁਸੀਂ ਸੁਣਿਆ ਹੋਵੇਗਾ, ਜੋ ਬਹੁਤ ਚਿਰ ਪਹਿਲਾਂ ਸਾਡੇ ਲੋਕਾਂ ਨੂੰ ਕਿਹਾ ਗਿਆ ਸੀ। ਕਿ ‘ਕਿਸੇ ਮਨੁੱਖ ਦਾ ਖੂਨ ਨਾ ਕਰ। ਜਿਹਡ਼ਾ ਵਿਅਕਤੀ ਖੂਨ ਕਰੇਗਾ, ਅਦਾਲਤ ਵਿੱਚ ਉਸਦਾ ਨਿਰਣਾ ਕੀਤਾ ਜਾਵੇਗਾ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਸੁਣਿਆ ਹੈ ਕਿ ਬਹੁਤ ਚਿਰ ਪਹਿਲਾਂ ਇਹ ਕਿਹਾ ਗਿਆ ਸੀ, ਤੂੰ ਕਿਸੇ ਮਨੁੱਖ ਦਾ ਖ਼ੂਨ ਨਾ ਕਰ ਅਤੇ ਜੇ ਕੋਈ ਖ਼ੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਯੋਗ ਹੋਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُسی سُنیا اے پئی اگلیاں نُوں آکھیا گیا سی پئی تُوں خُون نا کر تے جیہڑا خُون کرے گا۔ اوہ عدالت وِچ سزا دے لائق ہوئے گا۔
Punjabi Standard Bible (Punjabi Standard Bible) 2023
“ਤੁਸੀਂ ਸੁਣਿਆ ਹੈ ਕਿ ਪੁਰਖਿਆਂ ਨੂੰ ਕਿਹਾ ਗਿਆ ਸੀ, ‘ਖੂਨ ਨਾ ਕਰ ਅਤੇ ਜੋ ਕੋਈ ਖੂਨ ਕਰੇ, ਉਹ ਸਜ਼ਾ ਦੇ ਲਾਇਕ ਹੋਵੇਗਾ’।