Matthew 6:20 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਸਵਰਗ ਵਿੱਚ ਖਜ਼ਾਨੇ ਜੋੜੋ। ਸਵਰਗ ਵਿੱਚ ਨਾ ਕੋਈ ਕੀੜਾ ਅਤੇ ਨਾ ਜੰਗਾਲ ਧਨ ਨੂੰ ਨਸ਼ਟ ਕਰਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰਦੇ ਹਨ ਅਤੇ ਚੁਰਾਉਂਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਗੋਂ ਸਵਰਗ ਵਿੱਚ ਆਪਣਾ ਧਨ ਇਕੱਠਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਨਹੀਂ ਕਰ ਸਕਦੇ ਹਨ, ਨਾ ਹੀ ਚੋਰ ਸੰਨ੍ਹ ਲਾ ਸਕਦੇ ਅਤੇ ਨਾ ਹੀ ਚੋਰੀ ਕਰ ਸਕਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਆਪਣੇ ਲਈ ਧਨ ਸਵਰਗ ਵਿੱਚ ਇਕੱਠਾ ਕਰੋ, ਜਿੱਥੇ ਨਾ ਕੋਈ ਕੀੜਾ ਅਤੇ ਨਾ ਜੰਗਾਲ ਇਸ ਨੂੰ ਨਾਸ ਕਰਦੇ ਹਨ, ਅਤੇ ਨਾ ਹੀ ਚੋਰ ਇਸ ਨੂੰ ਚੁਰਾਉਂਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਸੁਰਗ ਵਿੱਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਨਾ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਨਾ ਸੰਨ੍ਹ ਮਾਰਦੇ ਨਾ ਚੁਰਾਉਂਦੇ ਹਨ
Punjabi ERV
ਪਰ ਸਵਰਗ ਵਿੱਚ ਖਜ਼ਾਨੇ ਜੋਡ਼ੋ। ਸਵਰਗ ਵਿੱਚ ਨਾ ਕੋਈ ਕੀਡ਼ਾ ਅਤੇ ਨਾ ਜੰਗਾਲ ਧਨ ਨੂੰ ਨਸ਼ਟ ਕਰਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰਦੇ ਹਨ ਅਤੇ ਚੁਰਾਉਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਸਵਰਗ ਵਿੱਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੋਈ ਕੀੜਾ ਨਾ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰ ਕੇ ਚੁਰਾਉਂਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر اسمان اُتّے اپنے لئی خزانہ اکٹّھا کرو۔ جِتّھے نا کِیڑا نا جنگال خراب کر دا اے تے جِتّھے چور نا سَنّھ مار دے تے نا چُرا لے جاندے نیں۔
Punjabi Standard Bible (Punjabi Standard Bible) 2023
ਸਗੋਂ ਆਪਣੇ ਲਈ ਸਵਰਗ ਵਿੱਚ ਧਨ ਇਕੱਠਾ ਕਰੋ ਜਿੱਥੇ ਨਾ ਕੀੜਾ ਅਤੇ ਨਾ ਜੰਗਾਲ ਵਿਗਾੜਦਾ ਹੈ ਅਤੇ ਜਿੱਥੇ ਨਾ ਚੋਰ ਸੰਨ੍ਹ ਲਾਉਂਦੇ ਅਤੇ ਨਾ ਚੋਰੀ ਕਰਦੇ ਹਨ;