Matthew 7:22 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅੰਤਲੇ ਦਿਨ, ਅਨੇਕ ਲੋਕ ਮੈਨੂੰ ਆਖਣਗੇ, ‘ਤੂੰ ਸਾਡਾ ਪ੍ਰਭੂ ਹੈ। ਅਸੀਂ ਤੇਰੇ ਲਈ ਬੋਲੇ? ਅਤੇ ਕੀ ਤੇਰਾ ਨਾਂ ਲੈ ਕੇ ਭੂਤ ਨਹੀਂ ਕੱਢੇ ਅਤੇ ਕੀ ਤੇਰਾ ਨਾਮ ਲੈ ਕੇ ਬਹੁਤ ਸਾਰੀਆਂ ਕਰਾਮਾਤਾਂ ਨਹੀਂ ਕੀਤੀਆਂ?’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਬਹੁਤ ਸਾਰੇ ਲੋਕ ਉਸ ਆਖ਼ਰੀ ਦਿਨ ਮੈਨੂੰ ਕਹਿਣਗੇ, ‘ਪ੍ਰਭੂ ਜੀ, ਪ੍ਰਭੂ ਜੀ, ਕੀ ਅਸੀਂ ਤੁਹਾਡੇ ਨਾਮ ਵਿੱਚ ਭਵਿੱਖਬਾਣੀ ਨਹੀਂ ਕੀਤੀ ਸੀ, ਤੁਹਾਡੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਨਹੀਂ ਕੱਢਿਆ ਸੀ ਅਤੇ ਤੁਹਾਡੇ ਨਾਮ ਵਿੱਚ ਬਹੁਤ ਚਮਤਕਾਰ ਨਹੀਂ ਕੀਤੇ?’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਹੁਤ ਸਾਰੇ ਉਸ ਦਿਨ ਮੈਨੂੰ ਆਖਣਗੇ, ‘ਪ੍ਰਭੂ, ਪ੍ਰਭੂ, ਕੀ ਅਸੀਂ ਤੇਰਾ ਨਾਮ ਲੈ ਕੇ ਭਵਿੱਖਬਾਣੀ ਨਹੀਂ ਕੀਤੀ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤ ਸਾਰੇ ਚਮਤਕਾਰ ਨਹੀਂ ਕੀਤੇ?’
Punjabi Bible 2016 - ਪਵਿੱਤਰ ਬਾਈਬਲ O.V.
ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀ?
Punjabi ERV
ਅੰਤਲੇ ਦਿਨ, ਅਨੇਕ ਲੋਕ ਮੈਨੂੰ ਆਖਣਗੇ, ‘ਤੂੰ ਸਾਡਾ ਪ੍ਰਭੂ ਹੈ। ਅਸੀਂ ਤੇਰੇ ਲਈ ਬੋਲੇ? ਅਤੇ ਕੀ ਤੇਰਾ ਨਾਂ ਲੈਕੇ ਭੂਤ ਨਹੀਂ ਕਢੇ ਅਤੇ ਕੀ ਤੇਰਾ ਨਾਮ ਲੈਕੇ ਬਹੁਤ ਸਾਰੀਆਂ ਕਰਾਮਾਤਾਂ ਨਹੀਂ ਕੀਤੀਆਂ?’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਦਿਨ ਬਹੁਤੇ ਮੈਨੂੰ ਆਖਣਗੇ, ਹੇ ਪ੍ਰਭੂ! ਹੇ ਪ੍ਰਭੂ! ਕੀ ਅਸੀਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤੇ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈ ਕੇ ਬਹੁਤ ਅਚਰਜ਼ ਕੰਮ ਨਹੀਂ ਕੀਤੇ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس دِہاڑے بتھیرے مَینُوں آکھن گے خُداوندا خُداوندا تیرا ناں لے کے نبُوّتاں اساں نئیں سن کِیتیاں؟ تے تیرا ناں لے کے بدرُوحاں نئیں کڈِھیاں؟ تے تیرا ناں لے کے ڈھیر سارِیاں کراماتاں نئیں وکھائیاں؟
Punjabi Standard Bible (Punjabi Standard Bible) 2023
ਉਸ ਦਿਨ ਬਹੁਤ ਸਾਰੇ ਮੈਨੂੰ ਕਹਿਣਗੇ, ‘ਹੇ ਪ੍ਰਭੂ! ਹੇ ਪ੍ਰਭੂ! ਕੀ ਅਸੀਂ ਤੇਰੇ ਨਾਮ ਵਿੱਚ ਭਵਿੱਖਬਾਣੀ ਨਹੀਂ ਕੀਤੀ ਅਤੇ ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨਹੀਂ ਕੱਢੀਆਂ ਅਤੇ ਤੇਰੇ ਨਾਮ ਵਿੱਚ ਬਹੁਤ ਸਾਰੇ ਚਮਤਕਾਰ ਨਹੀਂ ਕੀਤੇ’?