Matthew 9:18 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦ ਯਿਸੂ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਤਾਂ ਪ੍ਰਰਥਨਾ ਸਥਾਨ ਦੇ ਇੱਕ ਆਗੂ ਨੇ ਆਣਕੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, “ਮੇਰੀ ਬੇਟੀ ਹੁਣੇ ਮਰੀ ਹੈ। ਪਰ ਤੁਸੀਂ ਆਓ ਅਤੇ ਆਕੇ ਉਸ ਨੂੰ ਆਪਣੇ ਹੱਥ ਨਾਲ ਛੂਹੋ ਉਹ ਫ਼ੇਰ ਜੀ ਪਵੇਗੀ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਯਿਸੂ ਉਹਨਾਂ ਨੂੰ ਇਹ ਗੱਲਾਂ ਕਹਿ ਹੀ ਰਹੇ ਸਨ ਤਾਂ ਇੱਕ ਯਹੂਦੀ ਅਧਿਕਾਰੀ ਉਹਨਾਂ ਕੋਲ ਆਇਆ । ਉਸ ਅਧਿਕਾਰੀ ਨੇ ਯਿਸੂ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ, “ਮੇਰੀ ਬੇਟੀ ਥੋੜਾ ਚਿਰ ਪਹਿਲਾਂ ਹੀ ਮਰੀ ਹੈ; ਤੁਸੀਂ ਆਓ ਅਤੇ ਉਸ ਉੱਤੇ ਆਪਣਾ ਹੱਥ ਰੱਖੋ ਕਿ ਉਹ ਫਿਰ ਜੀਵਨ ਪ੍ਰਾਪਤ ਕਰੇ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਯਿਸ਼ੂ ਇਹ ਕਹਿ ਰਿਹੇ ਸਨ, ਤਾਂ ਇੱਕ ਪ੍ਰਾਰਥਨਾ ਸਥਾਨ ਦਾ ਆਗੂ ਉਸ ਦੇ ਕੋਲ ਆਇਆ ਅਤੇ ਉਸਦੇ ਅੱਗੇ ਗੁਟਨੇ ਟੇਕੇ ਅਤੇ ਆਖਿਆ, “ਮੇਰੀ ਬੇਟੀ ਮਰ ਗਈ ਹੈ, ਪਰ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖ ਦਿਓ ਤਾਂ ਉਹ ਦੁਬਾਰਾ ਜਿਉਂਦੀ ਹੋ ਜਾਵੇਗੀ।”
Punjabi Bible 2016 - ਪਵਿੱਤਰ ਬਾਈਬਲ O.V.
ਤਦ ਉਹ ਉਨ੍ਹਾਂ ਨੂੰ ਏਹ ਗੱਲਾਂ ਕਹਿ ਰਿਹਾ ਸੀ ਵੇਖੋ ਇੱਕ ਸਰਦਾਰ ਨੇ ਆਣ ਕੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, ਮੇਰੀ ਬੇਟੀ ਹੁਣੇ ਮਰੀ ਹੈ ਪਰ ਤੂੰ ਆਣ ਕੇ ਆਪਣਾ ਹੱਥ ਉਸ ਉੱਤੇ ਰੱਖ ਤਾਂ ਉਹ ਜੀ ਪਵੇਗੀ
Punjabi ERV
ਜਦ ਯਿਸੂ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਤਾਂ ਪ੍ਰਰਥਨਾ ਸਥਾਨ ਦੇ ਇੱਕ ਆਗੂ ਨੇ ਆਣਕੇ ਉਸਦੇ ਅੱਗੇ ਮਥਾ ਟੇਕਿਆ ਅਤੇ ਆਖਿਆ, “ਮੇਰੀ ਬੇਟੀ ਹੁਣੇ ਮਰੀ ਹੈ। ਪਰ ਤੁਸੀਂ ਆਓ ਅਤੇ ਆਕੇ ਉਸਨੂੰ ਆਪਣੇ ਹੱਥ ਨਾਲ ਛੂਹੋ ਉਹ ਫ਼ੇਰ ਜੀ ਪਵੇਗੀ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਉਹ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਵੇਖੋ ਇੱਕ ਹਾਕਮ ਨੇ ਆ ਕੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, ਮੇਰੀ ਬੇਟੀ ਹੁਣੇ ਮਰੀ ਹੈ, ਪਰ ਤੂੰ ਆ ਕੇ ਆਪਣਾ ਹੱਥ ਉਸ ਉੱਤੇ ਰੱਖ ਤਾਂ ਉਹ ਜਿਉਂਦੀ ਹੋ ਜਾਵੇਗੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد اوہ اوہناں نُوں ایہہ گلّاں پیا آکھدا سی ویکھو اِک سردار آ کے اوہنوں سجدہ کِیتا تے آکھیا میری دِھی ہُنے ای مر گئی اے پر تُوں آ کے اوہدے اُتّے ہتّھ رکھ تے اوہ جِیو پَوے گی۔
Punjabi Standard Bible (Punjabi Standard Bible) 2023
ਉਹ ਉਨ੍ਹਾਂ ਨੂੰ ਇਹ ਗੱਲਾਂ ਕਹਿ ਹੀ ਰਿਹਾ ਸੀ ਕਿ ਵੇਖੋ, ਇੱਕ ਅਧਿਕਾਰੀ ਨੇ ਆ ਕੇ ਉਸ ਨੂੰ ਮੱਥਾ ਟੇਕਿਆ ਅਤੇ ਕਿਹਾ, “ਮੇਰੀ ਬੇਟੀ ਹੁਣੇ-ਹੁਣੇ ਮਰੀ ਹੈ; ਪਰ ਤੂੰ ਆ ਕੇ ਉਸ ਉੱਤੇ ਆਪਣਾ ਹੱਥ ਰੱਖ ਤਾਂ ਉਹ ਜੀਉਂਦੀ ਹੋ ਜਾਵੇਗੀ।”