Matthew 9:25 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਲੋਕਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਤਾਂ ਉਹ ਉਸ ਕਮਰੇ ਵਿੱਚ ਗਿਆ ਜਿੱਥੇ ਕੁੜੀ ਸੀ। ਉਸ ਨੇ ਉਸਦਾ ਹੱਥ ਫ਼ੜਿਆ, ਅਤੇ ਉਹ ਖੜ੍ਹੀ ਹੋ ਗਈ,
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜਦੋਂ ਸਾਰੇ ਲੋਕ ਬਾਹਰ ਚਲੇ ਗਏ ਤਾਂ ਯਿਸੂ ਲੜਕੀ ਦੇ ਕਮਰੇ ਵਿੱਚ ਗਏ, ਲੜਕੀ ਦਾ ਹੱਥ ਫੜਿਆ ਅਤੇ ਉਹ ਉੱਠ ਕੇ ਬੈਠ ਗਈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਾਅਦ ਵਿੱਚ ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਯਿਸ਼ੂ ਅੰਦਰ ਗਏ ਅਤੇ ਜਾ ਕੇ ਉਸ ਕੁੜੀ ਦਾ ਹੱਥ ਫੜਿਆ ਅਤੇ ਉਹ ਉੱਠ ਗਈ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਭੀੜ ਬਾਹਰ ਕੱਢੀ ਗਈ ਤਾਂ ਉਸ ਨੇ ਅੰਦਰ ਜਾ ਕੇ ਉਹ ਦਾ ਹੱਥ ਫੜਿਆ ਅਤੇ ਕੁੜੀ ਉੱਠੀ
Punjabi ERV
ਜਦੋਂ ਲੋਕਾਂ ਨੂੰ ਘਰੋਂ ਬਾਹਰ ਕਢ ਦਿੱਤਾ ਗਿਆ, ਤਾਂ ਉਹ ਉਸ ਕਮਰੇ ਵਿੱਚ ਗਿਆ ਜਿਥੇ ਕੁਡ਼ੀ ਸੀ। ਉਸਨੇ ਉਸਦਾ ਹੱਥ ਫ਼ਡ਼ਿਆ, ਅਤੇ ਉਹ ਖਢ਼ੀ ਹੋ ਗਈ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਭੀੜ ਬਾਹਰ ਕੱਢੀ ਗਈ, ਤਾਂ ਉਸ ਨੇ ਅੰਦਰ ਜਾ ਕੇ ਉਹ ਦਾ ਹੱਥ ਫੜਿਆ ਅਤੇ ਕੁੜੀ ਉੱਠ ਖੜੀ ਹੋਈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جد بِھیڑ باہر کڈھی گئی اوس اندر جا کے اوہدا ہتّھ پھڑیا تے اوہ کُڑی اُٹھی۔
Punjabi Standard Bible (Punjabi Standard Bible) 2023
ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਉਸ ਨੇ ਅੰਦਰ ਜਾ ਕੇ ਲੜਕੀ ਦਾ ਹੱਥ ਫੜਿਆ ਅਤੇ ਉਹ ਜੀ ਉੱਠੀ।