Matthew 9:28 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਯਿਸੂ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਤੁਹਾਡੀ ਦ੍ਰਿਸ਼ਟੀ ਵਾਪਸ ਲਿਆ ਸੱਕਦਾ ਹਾਂ?” ਅੰਨ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਹਾਂ ਪ੍ਰਭੂ ਸਾਨੂੰ ਵਿਸ਼ਵਾਸ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਜਦੋਂ ਯਿਸੂ ਘਰ ਦੇ ਅੰਦਰ ਚਲੇ ਗਏ ਤਾਂ ਉਹ ਦੋਵੇਂ ਅੰਨ੍ਹੇ ਉਹਨਾਂ ਦੇ ਕੋਲ ਆਏ । ਯਿਸੂ ਨੇ ਉਹਨਾਂ ਦੋਨਾਂ ਤੋਂ ਪੁੱਛਿਆ, “ਕੀ ਤੁਹਾਡਾ ਵਿਸ਼ਵਾਸ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ?” ਉਹਨਾਂ ਦੋਨਾਂ ਨੇ ਉੱਤਰ ਦਿੱਤਾ, “ਸ੍ਰੀ ਮਾਨ ਜੀ, ਹਾਂ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਜਦੋਂ ਯਿਸ਼ੂ ਘਰ ਵਿੱਚ ਗਏ ਤਾਂ ਉਹ ਅੰਨ੍ਹੇ ਉਸਦੇ ਕੋਲ ਆਏ, ਤਾਂ ਉਸਨੇ ਉਹਨਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਜੋ ਮੈਂ ਚੰਗਾ ਕਰ ਸਕਦਾ ਹੈ?” ਤਾਂ ਉਹਨਾਂ ਨੇ ਉਸ ਨੂੰ ਆਖਿਆ, “ਹਾਂ, ਪ੍ਰਭੂ ਜੀ।”
Punjabi Bible 2016 - ਪਵਿੱਤਰ ਬਾਈਬਲ O.V.
ਅਰ ਜਾਂ ਉਹ ਘਰ ਵਿੱਚ ਗਿਆ ਤਾਂ ਓਹ ਅੰਨ੍ਹੇ ਉਹ ਦੇ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਹਾਨੂੰ ਨਿਹਚਾ ਹੈ ਜੋ ਮੈਂ ਇਹ ਕੰਮ ਕਰ ਸੱਕਦਾ ਹਾਂ? ਉਨ੍ਹਾਂ ਉਹ ਨੂੰ ਆਖਿਆ, ਹਾਂ ਪ੍ਰਭੁ ਜੀ
Punjabi ERV
ਜਦੋਂ ਯਿਸੂ ਘਰ ਵਿਚ ਗਿਆ ਤਾਂ ਉਹ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਤੁਹਾਡੀ ਦ੍ਰਿਸ਼ਟੀ ਵਾਪਸ ਲਿਆ ਸਕਦਾ ਹਾਂ?” ਅੰਨ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਹਾਂ ਪ੍ਰਭੂ ਸਾਨੂੰ ਵਿਸ਼ਵਾਸ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦੋਂ ਉਹ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਹ ਦੇ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਹਾਨੂੰ ਵਿਸ਼ਵਾਸ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ? ਉਨ੍ਹਾਂ ਉਸ ਨੂੰ ਆਖਿਆ, ਹਾਂ, ਪ੍ਰਭੂ ਜੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد اوہ گھر دے اندر آگیا اوہ اَنھے اوہدے کول آئے۔ تے یِسُوع اوہناں نُوں آکھیا۔ تُہانوں یقِین اے پئی مَیں ایہہ کمّ کر سکنا آں؟ اوہ اوہنوں آکھن لگّے ہاں خُداوندا۔
Punjabi Standard Bible (Punjabi Standard Bible) 2023
ਜਦੋਂ ਉਹ ਘਰ ਆਇਆ ਤਾਂ ਉਹ ਅੰਨ੍ਹੇ ਉਸ ਦੇ ਕੋਲ ਆਏ। ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਸਕਦਾ ਹਾਂ?” ਉਨ੍ਹਾਂ ਉਸ ਨੂੰ ਕਿਹਾ, “ਹਾਂ, ਪ੍ਰਭੂ ਜੀ।”