Micah 2:12 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਹਾਂ, ਯਾਕੂਬ ਦੇ ਲੋਕੋ! ਮੈਂ ਤੁਹਾਨੂੰ ਸਾਰਿਆਂ ਨੂੰ ਅਵੱਸ਼ ਇਕੱਠਿਆਂ ਕਰਾਂਗਾ। ਮੈਂ ਇਸਰਾਏਲ ਦੇ ਸਾਰੇ ਬਚੇ ਹੋਇਆਂ ਨੂੰ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਰਲਾਅ ਕੇ ਵਾੜੇ ਵਿੱਚਲੀਆਂ ਭੇਡਾਂ ਵਾਂਗ ਰੱਖਾਂਗਾ ਅਤੇ ਜੂਹ ਵਿੱਚਲੇ ਇੱਜੜ ਵਾਂਗ ਉਨ੍ਹਾਂ ਨੂੰ ਮਿਲਾਵਾਂਗਾ ਤਾਂ ਫ਼ਿਰ ਇਹ ਥਾਂ ਕਈਆ ਲੋਕਾਂ ਦੇ ਸ਼ੋਰ ਨਾਲ ਭਰ ਜਾਵੇਗੀ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਯਾਕੂਬ, ਮੈਂ ਤੁਹਾਨੂੰ ਸਾਰੇ ਦੇ ਸਾਰੇ ਜ਼ਰੂਰ ਇਕੱਠੇ ਕਰਾਂਗਾ, ਮੈਂ ਇਸਰਾਏਲ ਦੇ ਬਕੀਏ ਨੂੰ ਜਮਾ ਕਰਾਂਗਾ, ਮੈਂ ਓਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਙੁ ਰਲਾ ਕੇ ਰੱਖਾਂਗਾ, ਇੱਕ ਇੱਜੜ ਵਾਂਙੁ ਜਿਹੜਾ ਉਸ ਦੀ ਜੂਹ ਵਿੱਚ ਹੈ, ਆਦਮੀ ਦੇ ਕਾਰਨ ਓਹ ਜ਼ੋਰ ਕਰਨਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਯਾਕੂਬ, ਮੈਂ ਜ਼ਰੂਰ ਹੀ ਤੁਹਾਨੂੰ ਸਾਰਿਆਂ ਨੂੰ ਇਕੱਠੇ ਕਰਾਂਗਾ, ਮੈਂ ਇਸਰਾਏਲ ਦੇ ਬਚੇ ਹੋਇਆਂ ਨੂੰ ਜ਼ਰੂਰ ਹੀ ਜਮਾਂ ਕਰਾਂਗਾ, ਮੈਂ ਉਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਗੂੰ ਰਲਾ ਕੇ ਰੱਖਾਂਗਾ, ਇੱਕ ਇੱਜੜ ਵਾਂਗੂੰ ਜੋ ਚੰਗੀ ਜੂਹ ਵਿੱਚ ਹੈ, ਮਨੁੱਖਾਂ ਦੀ ਬਹੁਤਾਇਤ ਦੇ ਕਾਰਨ ਧਰਤੀ ਫੇਰ ਭਰ ਜਾਵੇਗੀ।