Micah 6:5 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮੇਰੇ ਲੋਕੋ, ਉਨ੍ਹਾਂ ਬੁਰੀਆਂ ਵਿਉਂਤਾਂ ਨੂੰ ਚੇਤੇ ਕਰੋ, ਜਿਹੜੀਆਂ ਮੋਆਬ ਦੇ ਰਾਜੇ ਬਲਾਕ ਨੇ ਬਣਾਈਆਂ ਸਨ। ਚੇਤੇ ਕਰੋ ਬਉਰ ਦੇ ਪੁੱਤਰ ਬਿਲਆਮ ਨੇ ਬਾਲਾਕ ਨੂੰ ਕੀ ਆਖਿਆ ਸੀ। ਚੇਤੇ ਕਰੋ, ਸ਼ਿੱਟੀਮ ਤੋਂ ਲੈ ਕੇ ਗਿਲਗਾਲ ਤੀਕ ਕੀ ਵਾਪਰਿਆ, ਜਦੋਂ ਤੁਸੀਂ ਉਨ੍ਹਾਂ ਗੱਲਾਂ ਨੂੰ ਚੇਤੇ ਕਰੋਂਗੇ, ਤੁਸੀਂ ਜਾਣ ਜਾਵੋਗੇ ਕਿ ਯਹੋਵਾਹ ਸਹੀ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਹੇ ਮੇਰੀ ਪਰਜਾ, ਚੇਤੇ ਕਰ, ਕਿ ਮੋਆਬ ਦੇ ਰਾਜੇ ਬਾਲਾਕ ਨੇ ਕੀ ਜੁਗਤੀ ਕੀਤੀ, ਅਤੇ ਬਓਰ ਦੇ ਪੁੱਤ੍ਰ ਬਿਲਆਮ ਨੇ ਉਹ ਨੂੰ ਕੀ ਉੱਤਰ ਦਿੱਤਾ, ਸ਼ਿੱਟੀਮ ਤੋਂ ਲੈ ਕੇ ਗਿਲਗਾਲ ਤੀਕ ਕੀ ਹੋਇਆ, ਤਾਂ ਜੋ ਤੁਸੀਂ ਯਹੋਵਾਹ ਦੇ ਧਰਮ ਦੇ ਕੰਮ ਜਾਣੋ!।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਮੇਰੀ ਪਰਜਾ, ਯਾਦ ਕਰ ਕਿ ਮੋਆਬ ਦੇ ਰਾਜੇ ਬਾਲਾਕ ਨੇ ਤੇਰੇ ਵਿਰੁੱਧ ਕੀ ਜੁਗਤੀ ਕੀਤੀ, ਅਤੇ ਬਓਰ ਦੇ ਪੁੱਤਰ ਬਿਲਆਮ ਨੇ ਉਹ ਨੂੰ ਕੀ ਉੱਤਰ ਦਿੱਤਾ, ਸ਼ਿੱਟੀਮ ਤੋਂ ਲੈ ਕੇ ਗਿਲਗਾਲ ਤੱਕ ਕੀ ਹੋਇਆ, ਤਾਂ ਜੋ ਤੁਸੀਂ ਯਹੋਵਾਹ ਦੇ ਧਰਮ ਦੇ ਕੰਮਾਂ ਨੂੰ ਜਾਣੋ!