Nahum 3:10 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਫ਼ਿਰ ਵੀ ਬੀਬਸ ਨੂੰ ਹਾਰ ਹੋਈ ਅਤੇ ਉਸ ਦੇ ਮਨੁੱਖ ਦੂਜੇ ਦੇਸਾਂ ਵਿੱਚ ਅਸੀਰ ਕਰਕੇ ਲੈ ਜਾਏ ਗਏ। ਹਰ ਗਲੀ ਦੀ ਨੁਕੱੜ ਤੇ ਸੈਨਿਕਾਂ ਨੇ ਉਸ ਦੇ ਬੱਚਿਆਂ ਨੂੰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰਿਆ। ਖਾਸ ਮਨੁੱਖਾਂ ਨੂੰ ਆਪਣੇ ਦਾਸ ਬਣਾ ਕੇ ਰੱਖਣ ਲਈ ਉਨ੍ਹਾਂ ਨੇ ਆਪਸ ਵਿੱਚ ਗੁਣੇ ਪਾਏ। ਉਨ੍ਹਾਂ ਨੇ ਬੀਬਸ ਦੇ ਸਾਰੇ ਵਿਸ਼ੇਸ਼ ਮਨੁੱਖਾਂ ਨੂੰ ਜੰਜੀਰਾਂ ਨਾਲ ਜੜਕਿਆ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਵੀ ਉਹ ਲੈ ਲਿਆ ਗਿਆ, ਉਹ ਅਸੀਰੀ ਵਿੱਚ ਗਿਆ, ਉਹ ਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ, ਉਹ ਦੇ ਪਤਵੰਤਾਂ ਲਈ ਗੁਣੇ ਪਾਏ ਗਏ, ਅਤੇ ਉਹ ਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨ੍ਹੇ ਗਏ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਵੀ ਉਹ ਲੈ ਲਿਆ ਗਿਆ, ਉਹ ਗੁਲਾਮੀ ਵਿੱਚ ਗਿਆ, ਉਹ ਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ, ਉਹ ਦੇ ਪਤਵੰਤਾਂ ਲਈ ਪਰਚੀਆਂ ਪਾਈਆਂ ਗਈਆਂ ਅਤੇ ਉਹ ਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨ੍ਹੇ ਗਏ ਸਨ।