Nehemiah 1:6 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਹੇ ਪਰਮੇਸ਼ੁਰ, ਤੇਰੇ ਕੰਨ ਅਤੇ ਅੱਖਾਂ ਖੁੱਲੇ ਰਹਿਣ ਤਾਂ ਜੋ ਤੇਰੇ ਸੇਵਕ ਵੱਲ ਜੋ ਦਿਨ ਰਾਤ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾ ਹੈ ਉਸ ਵੱਲ ਤੇਰਾ ਧਿਆਨ ਹੋਵੇ। ਮੈਂ ਤੇਰੇ ਸੇਵਕਾਂ ਭਾਵ ਇਸਰਾਏਲ ਦੇ ਲੋਕਾਂ ਲਈ ਪ੍ਰਾਰਬਨਾ ਕਰ ਰਿਹਾ ਹਾਂ ਅਤੇ ਮੈਂ ਕਬੂਲ ਕਰਦਾ ਹਾਂ ਕਿ ਅਸੀਂ ਇਸਰਾਏਲੀਆਂ ਨੇ ਤੇਰੇ ਵਿਰੁੱਧ ਪਾਪ ਵੀ ਕੀਤੇ ਹਨ। ਮੈਂ ਇਹ ਵੀ ਮੰਨਦਾ ਹਾਂ ਕਿ ਮੈਂ ਵੀ ਤੇਰੇ ਵਿਰੁੱਧ ਪਾਪ ਕੀਤਾ ਅਤੇ ਮੇਰੇ ਘਰਾਣੇ ਨੇ ਵੀ ਤੇਰੇ ਵਿਰੁੱਧ ਪਾਪ ਕੀਤੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਤੇਰੇ ਕੰਨ ਲੱਗੇ ਰਹਿਣ ਤੇ ਤੇਰੀਆਂ ਅੱਖਾਂ ਖੁੱਲ੍ਹੀਆਂ ਰਹਿਣ ਆਪਣੇ ਦਾਸ ਦੀ ਪ੍ਰਾਰਥਨਾ ਸੁਣਨ ਲਈ ਜਿਹੜੀ ਮੈਂ ਅੱਜ ਤੇਰੇ ਅੱਗੇ ਦਿਨ ਰਾਤ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੈਂ ਇਸਰਾਏਲੀਆਂ ਦੇ ਪਾਪ ਜਿਹੜੇ ਅਸਾਂ ਤੇਰੇ ਵਿਰੁੱਧ ਕੀਤੇ ਮੰਨ ਲਵਾਂਗਾ। ਹਾਂ, ਮੈਂ ਅਤੇ ਮੇਰੇ ਪਿਉ ਦਾਦਿਆਂ ਦੇ ਘਰਾਣੇ ਨੇ ਤੇਰਾ ਪਾਪ ਕੀਤਾ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੇਰੇ ਕੰਨ ਲੱਗੇ ਰਹਿਣ ਅਤੇ ਤੇਰੀਆਂ ਅੱਖਾਂ ਖੁੱਲ੍ਹੀਆਂ ਰਹਿਣ ਅਤੇ ਇਸ ਸਮੇਂ ਜੋ ਪ੍ਰਾਰਥਨਾ ਮੈਂ ਤੇਰਾ ਦਾਸ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਦਿਨ ਰਾਤ ਕਰਦਾ ਰਹਿੰਦਾ ਹਾਂ, ਉਸ ਨੂੰ ਤੂੰ ਸੁਣ ਲੈ। ਮੈਂ ਇਸਰਾਏਲੀਆਂ ਦੇ ਪਾਪਾਂ ਨੂੰ ਜਿਹੜੇ ਅਸੀਂ ਤੇਰੇ ਵਿਰੁੱਧ ਕੀਤੇ ਹਨ ਮੰਨ ਲੈਂਦਾ ਹਾਂ। ਹਾਂ, ਮੈਂ ਅਤੇ ਮੇਰੇ ਪੁਰਖਿਆਂ ਦੇ ਘਰਾਣੇ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ।