Nehemiah 10:28 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇੰਝ ਇਨ੍ਹਾਂ ਸਾਰੇ ਲੋਕਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕਰਕੇ ਆਖਿਆ ਕਿ ਜੇਕਰ ਉਹ ਹੁਣ ਪਰਮੇਸ਼ੁਰ ਦੇ ਸ਼ਬਦ ਨਾ ਮੰਨਣ, ਤਾਂ ਸਾਰੀਆਂ ਮੰਦੀਆਂ ਗੱਲਾਂ ਉਨ੍ਹਾਂ ਉੱਪਰ ਵਾਪਸ ਪੈ ਜਾਣ। ਉਨ੍ਹਾਂ ਸਭ ਨੇ ਉਸ ਬਿਵਸਬਾ ਨੂੰ ਕਬੂਲਣ ਦਾ ਇਕਰਾਰ ਕੀਤਾ ਜੋ ਸਾਨੂੰ ਪਰਮੇਸ਼ੁਰ ਦੇ ਸੇਵਕ ਮੂਸਾ ਰਾਹੀਂ ਦਿੱਤੀ ਗਈ ਸੀ। ਇਨ੍ਹਾਂ ਸਭ ਨੇ ਉਨ੍ਹਾਂ ਸਾਰੇ ਹੁਕਮਾਂ, ਬਿਧੀਆਂ ਅਤੇ ਪਰਮੇਸ਼ੁਰ ਦੀ ਬਿਵਸਬਾ ਦੀਆਂ ਸਾਖੀ ਨੂੰ ਮੰਨਣ ਦਾ ਇਕਰਾਰ ਕੀਤਾ। ਜਿਨ੍ਹਾਂ ਲੋਕਾਂ ਨੇ ਇਹ ਇਕਰਾਰ ਕੀਤਾ ਉਹ ਸਨ: ਬਾਕੀ ਦੇ ਲੋਕ, ਜਾਜਕ, ਲੇਵੀ, ਦਰਬਾਨ, ਗਵਈਏ, ਮੰਦਰ ਦੇ ਸੇਵਕ ਅਤੇ ਹੋਰ ਸਾਰੇ ਲੋਕ ਜਿਨ੍ਹਾਂ ਨੇ ਆਪਣੇ-ਆਪ ਨੂੰ ਹੋਰਨਾਂ ਧਰਤੀਆਂ ਦੇ ਲੋਕਾਂ ਤੋਂ ਵੱਖਰਾ ਕਰ ਲਿਆ ਸੀ। ਉਨ੍ਹਾਂ ਨੇ ਆਪਣੇ-ਆਪ ਨੂੰ ਉਨ੍ਹਾਂ ਤੋਂ ਇਸ ਲਈ ਵੱਖਰਿਆਂ ਕਰ ਲਿਆ ਤਾਂ ਜੋ ਉਹ ਪਰਮੇਸ਼ੁਰ ਦੀ ਬਿਵਸਬਾ ਨੂੰ ਮੰਨ ਸੱਕਣ। ਇਹੀ ਨਹੀਂ, ਸਗੋਂ ਉਨ੍ਹਾਂ ਦੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ, ਅਤੇ ਸਾਰੇ ਜਿਹੜੇ ਜਾਣਦੇ ਸਨ ਅਤੇ ਉਨ੍ਹਾਂ ਨੂੰ ਸਮਝਦੇ ਸਨ, ਉਨ੍ਹਾਂ ਨੇ ਵੀ ਆਪਣੇ-ਆਪ ਨੂੰ ਉਨ੍ਹਾਂ ਲੋਕਾਂ ਤੋਂ ਦੂਰ ਰੱਖਿਆ ਉੱਨ੍ਹਾਂ ਆਪਣੇ ਭਰਾਵਾਂ ਨਾਲ ਮਿਲਕੇ ਇਹ ਸੌਂਹ ਖਾਧੀ ਅਤੇ ਇਹ ਫ਼ੈਸਲਾ ਕੀਤਾ ਕਿ ਅਸੀਂ ਪਰਮੇਸ਼ੁਰ ਦੀ ਬਿਵਸਬਾ ਮੁਤਾਬਕ ਹੀ ਚੱਲਾਂਗੇ ਜੋ ਕਿ ਪਰਮੇਸ਼ੁਰ ਦੇ ਸੇਵਕ ਮੂਸਾ ਦੁਆਰਾ ਦਿੱਤੀ ਗਈ ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ, ਨਿਆਵਾਂ ਅਤੇ ਬਿਧੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਾਂਗੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਬਾਕੀ ਲੋਕ ਅਰ ਜਾਜਕ ਅਰ ਲੇਵੀ ਅਰ ਦਰਬਾਨ ਅਰ ਰਾਗੀ ਅਰ ਨਥੀਨੀਮ ਅਰ ਸਾਰੇ ਜਿਹੜੇ ਦੇਸਾਂ ਦੀਆਂ ਉੱਮਤਾਂ ਵਿੱਚੋਂ ਪਰਮੇਸ਼ੁਰ ਦੀ ਬਿਵਸਥਾ ਲਈ ਅੱਡ ਹੋ ਗਏ ਸਨ ਉਨ੍ਹਾਂ ਦੀਆਂ ਤੀਵੀਆਂ, ਉਨ੍ਹਾਂ ਦੇ ਪੁੱਤ੍ਰ, ਉਨ੍ਹਾਂ ਦੀਆਂ ਧੀਆਂ ਅਤੇ ਓਹ ਸਾਰੇ ਜਿਨ੍ਹਾਂ ਵਿੱਚ ਸਿਆਣ ਅਤੇ ਸਮਝ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਬਾਕੀ ਲੋਕ ਅਰਥਾਤ ਜਾਜਕ, ਲੇਵੀ, ਦਰਬਾਨ, ਗਾਇਕ ਅਤੇ ਨਥੀਨੀਮ (ਭਵਨ ਦੇ ਸੇਵਕ) ਅਤੇ ਸਾਰੇ ਜਿਹੜੇ ਦੇਸਾਂ ਦੀਆਂ ਕੌਮਾਂ ਵਿੱਚੋਂ ਪਰਮੇਸ਼ੁਰ ਦੀ ਬਿਵਸਥਾ ਮੰਨਣ ਲਈ ਅਲੱਗ ਹੋ ਗਏ ਸਨ, ਉਨ੍ਹਾਂ ਸਾਰਿਆਂ ਨੇ ਆਪਣੀਆਂ ਪਤਨੀਆਂ ਅਤੇ ਉਨ੍ਹਾਂ ਪੁੱਤਰਾਂ ਅਤੇ ਧੀਆਂ ਸਮੇਤ ਜੋ ਸਿਆਣੇ ਅਤੇ ਸਮਝਦਾਰ ਸਨ,