Nehemiah 10:31 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਜੇਕਰ ਇੱਥੋਂ ਦੇ ਲੋਕ ਸਬਤ ਦੇ ਦਿਨ ਸਾਡੇ ਕੋਲ ਦਾਨੇ ਜਾਂ ਹੋਰ ਵਸਤ ਵੇਚਣ ਲਈ ਆਉਣ ਤਾਂ ਅਸੀਂ ਉਨ੍ਹਾਂ ਨਾਲ ਉਸ ਖਾਸ ਦਿਨ ਤੇ ਜਾਂ ਕਿਸੇ ਹੋਰ ਛੁੱਟੀ ਵਾਲੇ ਦਿਨ ਵਪਾਰ ਨਹੀਂ ਕਰਾਂਗੇ। ਸੱਤਵੇਂ ਵਰ੍ਹੇ ਅਸੀਂ ਜ਼ਮੀਨ ਤੇ ਕੁਝ ਨਹੀਂ ਉਗਾਵਾਂਗੇ ਤੇ ਨਾ ਹੀ ਜ਼ਮੀਨ ਤੇ ਕੰਮ ਕਰਾਂਗੇ। ਅਸੀਂ ਉਸ ਕਰਜ਼ੇ ਨੂੰ ਰੱਦ ਕਰ ਦਿਆਂਗੇ ਜੋ ਦੂਸਰੇ ਲੋਕ ਸਾਡੇ ਦੇਣਦਾਰ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਏਸ ਦੇਸ ਦੇ ਲੋਕ ਸਬਤ ਦੇ ਦਿਨ ਉੱਤੇ ਵੇਚਣ ਲਈ ਕੋਈ ਮਾਲ ਯਾ ਖਾਣ ਦੀਆਂ ਵਸਤਾਂ ਅੰਦਰ ਲਿਆਉਣ ਤਾਂ ਅਸੀਂ ਸਬਤ ਦੇ ਦਿਨ ਯਾ ਪਵਿੱਤ੍ਰ ਦਿਨ ਵਿੱਚ ਉਨ੍ਹਾਂ ਤੋਂ ਨਾ ਲਵਾਂਗੇ ਅਤੇ ਅਸੀਂ ਸਬਤ ਦਾ ਸਾਲ ਵੀ ਛੱਡ ਦਿਆਂਗੇ ਅਰ ਹਰ ਬਿਆਜ ਦੀ ਉਗਰਾਹੀ ਵੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇਕਰ ਇਸ ਦੇਸ਼ ਦੇ ਲੋਕ ਸਬਤ ਦੇ ਦਿਨ ਵੇਚਣ ਲਈ ਕੋਈ ਮਾਲ ਜਾਂ ਖਾਣ ਦੀਆਂ ਵਸਤਾਂ ਅੰਦਰ ਲਿਆਉਣ ਤਾਂ ਅਸੀਂ ਸਬਤ ਦੇ ਦਿਨ ਜਾਂ ਪਵਿੱਤਰ ਦਿਨ ਵਿੱਚ ਉਨ੍ਹਾਂ ਤੋਂ ਕੁਝ ਨਹੀਂ ਲਵਾਂਗੇ, ਹਰੇਕ ਸੱਤਵੇਂ ਸਾਲ ਭੂਮੀ ਖ਼ਾਲੀ ਛੱਡ ਦਿਆਂਗੇ ਅਤੇ ਆਪਣੇ ਕਰਜੇ ਦੀ ਉਗਰਾਹੀ ਵੀ ਛੱਡ ਦਿਆਂਗੇ।