Nehemiah 10:34 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜ ਦੀ ਭੇਟਾਂ ਲਈ ਗੁਣੇ ਪਾਏ ਤਾਂ ਕਿ ਉਹ ਸਾਡੇ ਪਰਮੇਸ਼ੁਰ ਦੇ ਮੰਦਰ ਵਿੱਚ ਸਾਡੇ ਪੁਰਖਿਆਂ ਦੇ ਪਰਿਵਾਰਾਂ ਦੇ ਮੁਤਾਬਕ ਹਰ ਸਾਲ ਦੇ ਸਾਲ, ਠਹਿਰਾਏ ਹੋਏ ਸਮੇਂ ਉੱਤੇ, ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਪਰ ਬਾਲਣ ਲਈ ਲਿਆਂਦੀ ਜਾਵੇ। ਸਾਨੂੰ ਇਹ ਸਭ ਬਿਵਸਬਾ ਦੀ ਪੋਥੀ ਵਿੱਚ ਲਿਖੇ ਮੁਤਾਬਕ ਹੀ ਕਰਨਾ ਚਾਹੀਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਅਸਾਂ ਜਾਜਕਾਂ ਅਰ ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜੀ ਦੇ ਚੜ੍ਹਾਵੇ ਲਈ ਗੁਣੇ ਪਾਏ ਤਾਂ ਜੋ ਉਹ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਸਾਡੇ ਪਿਉ ਦਾਦਿਆਂ ਦੇ ਘਰਾਣਿਆਂ ਅਨੁਸਾਰ ਵਰ੍ਹੇ ਦੇ ਵਰ੍ਹੇ ਠਹਿਰਾਏ ਹੋਏ ਸਮੇਂ ਉੱਤੇ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਬਾਲਣ ਲਈ ਲਿਆਂਦੀ ਜਾਵੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੋਇਆ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਨੇ ਇਸ ਗੱਲ ਲਈ ਪਰਚੀਆਂ ਪਾਈਆਂ ਕਿ ਅਸੀਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਹਰ ਸਾਲ ਠਹਿਰਾਏ ਹੋਏ ਸਮੇਂ ਤੇ ਲੱਕੜੀ ਦੀ ਭੇਟ ਬਿਵਸਥਾ ਵਿੱਚ ਲਿਖੇ ਹੋਏ ਅਨੁਸਾਰ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਜਲਾਉਣ ਲਈ, ਆਪਣੇ ਪਰਮੇਸ਼ੁਰ ਦੇ ਭਵਨ ਵਿੱਚ ਲਿਆਇਆ ਕਰਾਂਗੇ।