Nehemiah 10:36 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਜਿਵੇਂ ਕਿ ਇਹ ਵੀ ਬਿਵਸਬਾ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਇਹ ਸਭ ਕੁਝ ਕਰਾਂਗੇ: ਅਸੀਂ ਆਪਣੇ ਸਾਰੇ ਪਹਿਲੋਠੇ ਪੁੱਤਰ, ਗਾਵਾਂ, ਭੇਡਾਂ ਤੇ ਬੱਕਰੀਆਂ ਨੂੰ ਵੀ ਲੈ ਕੇ ਆਵਾਂਗੇ। ਅਸੀਂ ਇਹ ਸਾਰੇ ਪਹਿਲੋਠੇ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਜਾਜਕਾਂ ਕੋਲ ਲੈ ਕੇ ਆਵਾਂਗੇ ਜਿਹੜੇ ਉੱਥੇ ਸੇਵਾਦਾਰ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਆਪਣੇ ਪੁੱਤ੍ਰਾਂ ਵਿੱਚੋਂ ਪਲੋਠੇ ਅਤੇ ਪਸੂਆਂ ਵਿੱਚੋਂ ਪਲੋਠੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੈ ਅਤੇ ਆਪਣੇ ਚੌਣੇ ਅਤੇ ਆਪਣੇ ਇੱਜੜ ਦੇ ਪਲੋਠੇ ਪਰਮੇਸ਼ੁਰ ਦੇ ਭਵਨ ਵਿੱਚ ਜਾਜਕਾਂ ਕੋਲ ਜਿਹੜੇ ਪਰਮੇਸ਼ੁਰ ਦੇ ਘਰ ਵਿੱਚ ਟਹਿਲ ਸੇਵਾ ਕਰਦੇ ਸਨ ਲਿਆਉਣ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੈ ਅਸੀਂ ਆਪਣੇ ਪਹਿਲੌਠੇ ਪੁੱਤਰਾਂ, ਅਤੇ ਪਸ਼ੂਆਂ ਦੇ ਪਹਿਲੌਠੇ ਅਤੇ ਆਪਣੇ ਚੌਣੇ ਅਤੇ ਇੱਜੜ ਦੇ ਪਹਿਲੌਠੇ ਪਰਮੇਸ਼ੁਰ ਦੇ ਭਵਨ ਵਿੱਚ ਉਨ੍ਹਾਂ ਜਾਜਕਾਂ ਕੋਲ ਲਿਆਇਆ ਕਰਾਂਗੇ ਜਿਹੜੇ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਟਹਿਲ ਸੇਵਾ ਕਰਦੇ ਹਨ।