Nehemiah 10:37 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਅਸੀਂ ਯਹੋਵਾਹ ਦੇ ਮੰਦਰ ਦੇ ਅੰਨ ਦੇ ਗੋਦਾਮ ਲਈ ਜਾਜਕਾਂ ਕੋਲ ਇਹ ਵਸਤਾਂ ਲੈ ਕੇ ਆਵਾਂਗੇ: ਸਾਡੀ ਤੌਣ ਦਾ ਪਹਿਲਾ ਪੇੜਾ, ਸਾਡੀਆਂ ਅਨਾਜ ਦੀਆਂ ਭੇਟਾਂ ਚੋ ਪਹਿਲਾ, ਸਾਰੇ ਰੁੱਖਾਂ ਦੇ ਪਹਿਲੇ ਫ਼ਲ ਅਤੇ ਸਾਡੇ ਤੇਲ ਅਤੇ ਮੈਅ ਦਾ ਪਹਿਲਾ ਹਿੱਸਾ। ਅਸੀਂ ਸਾਡੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ ਕੋਲ ਲੈ ਕੇ ਆਵਾਂਗੇ। ਕਿਉਂਕਿ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ, ਉਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਲੇਵੀ ਇਨ੍ਹਾਂ ਦਾ ਦਸਵੰਧ ਲੈਂਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਆਪਣੀ ਤੌਣ ਦਾ ਪਹਿਲਾ ਪੇੜਾ ਅਤੇ ਆਪਣੀਆਂ ਚੁਕਵੀਆਂ ਭੇਟਾਂ ਅਤੇ ਬਿਰਛਾਂ ਦੇ ਹਰ ਪਰਕਾਰ ਦੇ ਫਲ ਅਰ ਮੈ ਅਤੇ ਤੇਲ ਅਤੇ ਆਪਣੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਵਿੱਚ ਜਾਜਕਾਂ ਲਈ ਅਤੇ ਆਪਣੀ ਭੋਂ ਦਾ ਦਸਵੰਧ ਲੇਵੀਆਂ ਲਈ ਲਿਆਵਾਂਗੇ ਕਿਉਂਕਿ ਲੇਵੀ ਸਾਡੀ ਵਾਹੀ ਦੇ ਸਾਰਿਆਂ ਸ਼ਹਿਰਾਂ ਵਿੱਚ ਦਸਵੰਧ ਲੈਂਦੇ ਹਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਸੀਂ ਆਪਣਾ ਪਹਿਲਾ ਗੁੰਨ੍ਹਿਆ ਹੋਇਆ ਆਟਾ ਅਤੇ ਚੁੱਕਣ ਦੀਆਂ ਭੇਟਾਂ ਅਤੇ ਹਰ ਪ੍ਰਕਾਰ ਦੇ ਰੁੱਖਾਂ ਦਾ ਫਲ ਅਤੇ ਨਵੀਂ ਮਧ ਅਤੇ ਤੇਲ ਆਪਣੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਵਿੱਚ ਜਾਜਕਾਂ ਦੇ ਲਈ ਅਤੇ ਆਪਣੀ ਭੂਮੀ ਦੀ ਉਪਜ ਦਾ ਦਸਵੰਧ ਲੇਵੀਆਂ ਦੇ ਲਈ ਲਿਆਇਆ ਕਰਾਂਗੇ ਕਿਉਂਕਿ ਲੇਵੀ ਸਾਡੀ ਖੇਤੀ ਦੇ ਸਾਰੇ ਸ਼ਹਿਰਾਂ ਵਿੱਚੋਂ ਦਸਵੰਧ ਲੈਂਦੇ ਹਨ।