Nehemiah 10:39 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਰਾਏਲ ਦੇ ਮਨੁੱਖ ਅਤੇ ਲੇਵੀ ਆਪਣੀਆਂ ਭੇਂਟਾਂ ਗੋਦਾਮਾਂ ਵਿੱਚ ਲੈ ਕੇ ਆਉਣ। ਉਨ੍ਹਾਂ ਨੂੰ ਆਪਣੀਆਂ ਅਨਾਜ, ਨਵੀਂ ਮੈਅ ਅਤੇ ਤੇਲ ਦੀਆਂ ਸੁਗਾਤਾਂ ਲਿਆਉਣੀਆਂ ਚਾਹੀਦੀਆਂ ਹਨ ਅਤੇ ਓੱਥੇ ਰੱਖਣ ਜਿੱਥੇ ਪਵਿੱਤਰ ਭਾਂਡੇ ਅਤੇ ਸੇਵਾ ਕਰਨ ਵਾਲੇ ਜਾਜਕ ਸੇਵਾ ਕਰਦੇ ਰਹਿੰਦੇ ਹਨ। ਗਵਈਏ ਅਤੇ ਦਰਬਾਨ ਵੀ ਓੱਥੇ ਹੀ ਰਹਿੰਦੇ ਹਨ। “ਅਸੀਂ ਇਹ ਵੀ ਸੌਂਹ ਚੁਕੱਦੇ ਹਾਂ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਦੇਖਭਾਲ ਕਰਾਂਗੇ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਇਸਰਾਏਲੀ ਅਤੇ ਲੇਵੀਆਂ ਦੀ ਵੰਸ ਅੰਨ ਅਤੇ ਨਵੀਂ ਮੈ ਅਤੇ ਤੇਲ ਦੀਆਂ ਚੁਕਵੀਆਂ ਭੇਟਾਂ ਉਨ੍ਹਾਂ ਕੋਠੜੀਆਂ ਵਿੱਚ ਲਿਆਉਣ ਜਿੱਥੇ ਪਵਿੱਤ੍ਰ ਭਾਂਡੇ ਅਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਹਨ ਅਤੇ ਦਰਬਾਨ ਅਤੇ ਰਾਗੀ ਸਨ ਸੋ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਹੀਂ ਤਿਆਗਾਂਗੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਹਰੇਕ ਇਸਰਾਏਲੀ ਅਤੇ ਲੇਵੀ ਅੰਨ, ਨਵੀਂ ਮਧ, ਅਤੇ ਤੇਲ ਦੀ ਚੁੱਕਣ ਦੀਆਂ ਭੇਟਾਂ ਉਨ੍ਹਾਂ ਕੋਠੜੀਆਂ ਵਿੱਚ ਪਹੁੰਚਾਉਣ ਜਿੱਥੇ ਪਵਿੱਤਰ ਭਾਂਡੇ ਅਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਸਨ ਅਤੇ ਦਰਬਾਨ ਅਤੇ ਰਾਗੀ ਰਹਿੰਦੇ ਸਨ। “ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਹੀਂ ਤਿਆਗਾਂਗੇ।”