Nehemiah 11:22 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਰੂਸ਼ਲਮ ਵਿੱਚ, ਲੇਵੀਆਂ ਉੱਪਰ ਉਜ਼ੀ ਅਧਿਕਾਰੀ ਸੀ। ਉਜ਼ੀ ਬਾਨੀ ਦਾ ਪੁੱਤਰ ਸੀ। (ਬਾਨੀ ਹਸ਼ਬਯਾਹ ਦਾ ਪੁੱਤਰ ਸੀ, ਹਸ਼ਬਯਾਹ ਮੱਤਨਯਾਹ ਦਾ ਪੁੱਤਰ ਸੀ ਅਤੇ ਮੱਤਨਯਾਹ ਮੀਕਾ ਦਾ ਪੁੱਤਰ ਸੀ।) ਉਜ਼ੀ ਆੱਸਾਫ਼ ਦਾ ਉੱਤਰਾਧਿਕਾਰੀ ਸੀ ਅਤੇ ਆਸਾਫ਼ ਦੇ ਉੱਤਰਾਧਿਕਾਰੀ ਗਵਈਏ ਸਨ ਜੋ ਕਿ ਪਰਮੇਸ਼ੁਰ ਦੇ ਮੰਦਰ ਦੀ ਸੇਵਾ ਦਾ ਕਾਰਜ ਸੰਭਾਲਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਯਰੂਸ਼ਲਮ ਦੇ ਲੇਵੀਆਂ ਉੱਤੇ ਉੱਜ਼ੀ ਬਾਨੀ ਦਾ ਪੁੱਤ੍ਰ, ਉਹ ਹਸ਼ਬਯਾਹ ਦਾ ਪੁੱਤ੍ਰ, ਉਹ ਮੱਤਨਯਾਹ ਦਾ ਪੁੱਤ੍ਰ, ਉਹ ਮੀਕਾ ਦਾ ਪੁੱਤ੍ਰ, ਚੌਧਰੀ ਸੀ ਅਤੇ ਆਸਾਫ ਦੀ ਵੰਸ ਵਿੱਚੋਂ ਜਿਹੜੇ ਰਾਗੀ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਉੱਤੇ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੋ ਲੇਵੀ ਯਰੂਸ਼ਲਮ ਵਿੱਚ ਰਹਿ ਕੇ ਪਰਮੇਸ਼ੁਰ ਦੇ ਭਵਨ ਦੇ ਕੰਮ ਕਰਦੇ ਸਨ, ਉਨ੍ਹਾਂ ਦਾ ਪ੍ਰਧਾਨ ਉੱਜ਼ੀ ਸੀ ਜੋ ਆਸਾਫ਼ ਦੇ ਵੰਸ਼ ਦੇ ਗਾਇਕਾਂ ਵਿੱਚੋਂ ਸੀ, ਉਹ ਬਾਨੀ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾ ਦਾ ਪੁੱਤਰ ਸੀ।