Nehemiah 12:43 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਉਂ ਉਸ ਖਾਸ ਦਿਹਾੜੇ ਲੋਕਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਖੂਬ ਆਨੰਦ ਮਾਣਿਆ। ਪਰਮੇਸ਼ੁਰ ਨੇ ਸਭ ਨੂੰ ਪ੍ਰਸੰਨਤਾ ਬਖਸ਼ੀ। ਇੱਥੋਂ ਤੀਕ ਕਿ ਔਰਤਾਂ ਤੇ ਬੱਚੇ ਵੀ ਖੁਸ਼ੀ ਨਾਲ ਉਮਾਹ ਵਿੱਚ ਸਨ। ਦੂਰ ਦੁਰਾਡੇ ਲੋਕਾਂ ਨੂੰ ਵੀ ਯਰੂਸ਼ਲਮ ਤੋਂ ਖੁਸ਼ੀ ਦਾ ਗਾਨ ਸੁਣਾਈ ਦੇ ਰਿਹਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਸ ਦਿਨ ਉਨ੍ਹਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਵੱਡੇ ਅਨੰਦ ਹੋਏ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੱਡੇ ਅਨੰਦ ਨਾਲ ਪਰਸੰਨ ਕੀਤਾ ਨਾਲੇ ਬੱਚੇ ਅਤੇ ਤੀਵੀਆਂ ਵੀ ਅਨੰਦ ਹੋਈਆਂ ਅਤੇ ਯਰੂਸ਼ਲਮ ਦਾ ਏਹ ਅਨੰਦ ਦੂਰ ਤੀਕਰ ਸੁਣਿਆ ਗਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਦਿਨ ਲੋਕਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਵੱਡਾ ਅਨੰਦ ਮਨਾਇਆ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਹੀ ਅਨੰਦ ਦਿੱਤਾ ਸੀ, ਇਸਤਰੀਆਂ ਅਤੇ ਬੱਚਿਆਂ ਨੇ ਵੀ ਅਨੰਦ ਮਨਾਇਆ। ਯਰੂਸ਼ਲਮ ਦੇ ਇਸ ਅਨੰਦ ਦੀ ਅਵਾਜ਼ ਦੂਰ ਤੱਕ ਸੁਣੀ ਗਈ।