Nehemiah 12:44 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਦਿਨ, ਆਦਮੀਆਂ ਨੂੰ ਗੋਦਾਮਾਂ ਦਾ ਮੁਖੀਆ ਵੀ ਚੁਣਿਆ ਗਿਆ। ਲੋਕੀਂ ਆਪਣੇ ਨਾਲ ਆਪਣੀਆਂ ਸੁਗਾਤਾਂ ਸਮੇਤ ਪਹਿਲੇ ਫ਼ਲਾਂ ਅਤੇ ਨਗਰਾਂ ਦੇ ਖੇਤਾਂ ਵਿੱਚੋਂ, ਸ਼ਰ੍ਹਾ ਦੁਆਰਾ ਜਾਜਕਾਂ ਅਤੇ ਲੇਵੀਆਂ ਲਈ ਸੁਝਾਏ ਗਏ ਹਿਸਿਆਂ ਮੁਤਾਬਕ ਫ਼ਸਲਾਂ ਦੇ ਦਸਵੰਧ ਲੈ ਕੇ ਆਏ ਅਤੇ ਫ਼ਿਰ ਉਨ੍ਹਾਂ ਮੁਖੀਆਂ ਨੇ ਉਹ ਸਮੱਗ੍ਰੀ ਗੋਦਾਮਾਂ ਵਿੱਚ ਸੰਭਾਲੀ। ਯਹੂਦੀ ਲੋਕ ਜਾਜਕਾਂ ਅਤੇ ਲੇਵੀਆਂ ਦੀ ਜਿਂਮੇਵਾਰੀ ਤੇ ਕਾਰਜ ਤੇ ਬੜੇ ਖੁਸ਼ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਦਿਨ ਉਨ੍ਹਾਂ ਨੇ ਖ਼ਜਾਨਿਆਂ ਦੀਆਂ ਕੋਠੜੀਆਂ ਉੱਤੇ ਅਤੇ ਚੁੱਕਣ ਦੀਆਂ ਭੇਟਾਂ ਅਤੇ ਪਹਿਲੇ ਫਲਾਂ ਅਤੇ ਦਸਵੰਧਾਂ ਲਈ ਮਨੁੱਖ ਠਹਿਰਾਏ ਹੋਏ ਤਾਂ ਜੋ ਸ਼ਹਿਰਾਂ ਦਿਆਂ ਖੇਤਾਂ ਵਿੱਚੋਂ ਬਿਵਸਥਾ ਦੇ ਠਹਿਰਾਏ ਹਿੱਸਿਆਂ ਅਨੁਸਾਰ ਜਾਜਕਾਂ ਅਤੇ ਲੇਵੀਆਂ ਲਈ ਇਕੱਠਾ ਕਰਨ ਕਿਉਂ ਜੋ ਯਹੂਦਾਹ ਜਾਜਕਾਂ ਅਤੇ ਲੇਵੀਆਂ ਦੇ ਹਾਜ਼ਰ ਰਹਿਣ ਉੱਤੇ ਖੁਸ਼ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਦਿਨ ਉਨ੍ਹਾਂ ਨੇ ਖਜ਼ਾਨੇ ਦੀਆਂ ਕੋਠੜੀਆਂ ਉੱਤੇ, ਚੁੱਕਣ ਦੀਆਂ ਭੇਟਾਂ, ਪਹਿਲੇ ਫਲਾਂ ਅਤੇ ਦਸਵੰਧਾਂ ਲਈ ਮਨੁੱਖ ਠਹਿਰਾਏ ਤਾਂ ਜੋ ਸ਼ਹਿਰਾਂ ਦੇ ਖੇਤਾਂ ਅਨੁਸਾਰ ਉਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨ ਜੋ ਬਿਵਸਥਾ ਦੇ ਅਨੁਸਾਰ ਜਾਜਕਾਂ ਅਤੇ ਲੇਵੀਆਂ ਦੇ ਹਿੱਸੇ ਦੀਆਂ ਸਨ ਕਿਉਂ ਜੋ ਯਹੂਦੀ ਜਾਜਕਾਂ ਅਤੇ ਲੇਵੀਆਂ ਦੇ ਹਾਜ਼ਰ ਰਹਿਣ ਕਾਰਨ ਖੁਸ਼ ਸਨ।