Nehemiah 12:45 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਾਜਕਾਂ ਤੇ ਲੇਵੀਆਂ ਨੇ ਆਪਣੇ ਪਰਮੇਸ਼ੁਰ ਲਈ ਪੂਰੀ ਲਗਨ ਨਾਲ ਕੰਮ ਕੀਤਾ। ਉਨ੍ਹਾਂ ਨੇ ਸ਼ੁੱਧਤਾ ਦੇ ਫ਼ਰਜ਼ ਨੂੰ ਪੂਰਿਆਂ ਕੀਤਾ ਅਤੇ ਗਵਈਆਂ ਅਤੇ ਦਰਬਾਨਾਂ ਨੇ ਆਪਣਾ ਕਾਰਜ ਕੀਤਾ।। ਉਨ੍ਹਾਂ ਸਭਨਾਂ ਨੇ ਸਭ ਕੁਝ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਦੇ ਹੁਕਮਾਂ ਮੁਤਾਬਕ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਦੇ ਫ਼ਰਜ ਦੀ ਅਤੇ ਸ਼ੁੱਧਤਾਈ ਦੇ ਫਰਜ਼ ਦੀ ਪਾਲਨਾ ਕੀਤੀ ਅਤੇ ਰਾਗੀਆਂ ਅਰ ਦਰਬਾਨਾਂ ਨੇ ਵੀ ਦਾਊਦ ਅਤੇ ਉਸ ਦੇ ਪੁੱਤ੍ਰ ਸੁਲੇਮਾਨ ਦੇ ਹੁਕਮ ਅਨੁਸਾਰ ਕੀਤਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਦੀ ਸੇਵਾ ਅਤੇ ਸ਼ੁੱਧਤਾਈ ਦੇ ਨੇਮ ਦੀ ਪਾਲਣਾ ਕੀਤੀ, ਅਤੇ ਗਾਇਕ ਅਤੇ ਦਰਬਾਨਾਂ ਨੇ ਵੀ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਦੇ ਹੁਕਮ ਅਨੁਸਾਰ ਕੀਤਾ।