Nehemiah 13:18 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਕੀ ਤੁਹਾਡੇ ਪੁਰਖਿਆਂ ਨੇ ਇੰਝ ਹੀ ਵਿਖਾਵਾ ਨਹੀਂ ਕੀਤਾ? ਜਿਸ ਕਾਰਣ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਪਰ ਤਕਲੀਫ਼ਾਂ ਅਤੇ ਕਰੋਪੀ ਲਿਆਂਦੀ ਸੀ। ਹੁਣ ਤੁਸੀਂ ਸਬਤ ਦਾ ਅਪਮਾਨ ਕਰਕੇ ਪਰਮੇਸ਼ੁਰ ਦਾ ਗੁੱਸਾ ਇਸਰਾਏਲ ਦੇ ਖਿਲਾਫ਼ ਹੋਰ ਵੀ ਵੱਧਾ ਰਹੇ ਹੋ।”
Punjabi Bible 2016 - ਪਵਿੱਤਰ ਬਾਈਬਲ O.V.
ਕੀ ਤੁਹਾਡੇ ਪਿਉ ਦਾਦਿਆਂ ਨੇ ਐਉਂ ਨਹੀਂ ਕੀਤਾ ਅਤੇ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਏਸ ਸ਼ਹਿਰ ਉੱਤੇ ਇਹ ਸਾਰੀ ਬੁਰਿਆਈ ਨਹੀਂ ਲਿਆਂਦੀ? ਤਦ ਵੀ ਤੁਸੀਂ ਸਬਤ ਦੇ ਦਿਨ ਨੂੰ ਭਰਿਸ਼ਟ ਕਰ ਕੇ ਇਸਰਾਏਲ ਉੱਤੇ ਕਹਿਰ ਨੂੰ ਬਹੁਤ ਕਰਦੇ ਹੋ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੀ ਤੁਹਾਡੇ ਪੁਰਖਿਆਂ ਨੇ ਇਸੇ ਤਰ੍ਹਾਂ ਨਹੀਂ ਕੀਤਾ? ਕੀ ਇਸੇ ਕਾਰਨ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਨਹੀਂ ਲਿਆਂਦੀ? ਫੇਰ ਵੀ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਕੇ ਇਸਰਾਏਲ ਉੱਤੇ ਪਰਮੇਸ਼ੁਰ ਦੇ ਕ੍ਰੋਧ ਨੂੰ ਹੋਰ ਭੜਕਾਉਂਦੇ ਹੋ!”