Nehemiah 13:19 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਕੁਝ ਹੈ ਜੋ ਮੈਂ ਕੀਤਾ: ਹਰ ਸ਼ੁਕਰਵਾਰ ਦੀ ਸ਼ਾਮ, ਹਨੇਰਾ ਹੋਣ ਤੋਂ ਪਹਿਲਾਂ, ਮੈਂ ਦਰਬਾਨਾਂ ਨੂੰ ਯਰੂਸ਼ਲਮ ਦੇ ਫ਼ਾਟਕਾਂ ਨੂੰ ਬੰਦ ਕਰਕੇ ਜੰਦਰੇ ਲਾਉਣ ਦਾ ਹੁਕਮ ਦੇ ਦਿੱਤਾ। ਤੇ ਸਬਤ ਦੇ ਖਤਮ ਹੋਣ ਤੀਕ ਮੈਂ ਉਨ੍ਹਾਂ ਨੂੰ ਉਨ੍ਹਾਂ ਨੂੰ ਨਾ ਖੋਲ੍ਹਣ ਦਾ ਆਦੇਸ਼ ਦਿੱਤਾ। ਮੈਂ ਆਪਣੇ ਕੁਝ ਖਾਸ ਲੋਕਾਂ ਨੂੰ ਫ਼ਾਟਕਾਂ ਤੇ ਬਿਠਾਇਆ ਤੇ ਉਨ੍ਹਾਂ ਨੂੰ ਇਹ ਨਿਗਰਾਨੀ ਰੱਖਣ ਦਾ ਹੁਕਮ ਦਿੱਤਾ ਕਿ ਕੋਈ ਵੀ ਮਨੁੱਖ ਸਬਤ ਦੇ ਦਿਨ ਯਰੂਸ਼ਲਮ ਵਿੱਚ ਕੋਈ ਭਾਰ ਅੰਦਰ ਨਾ ਲਿਆਵੇ।
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਐਉਂ ਹੋਇਆ ਕਿ ਸਬਤ ਤੋਂ ਪਹਿਲਾਂ ਜਦ ਅਨ੍ਹੇਰਾ ਹੋਣ ਲੱਗਾ ਤਾਂ ਮੈਂ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਫਾਟਕ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਤਗੀਦ ਕੀਤੀ ਕਿ ਜਿੰਨਾ ਚਿਰ ਸਬਤ ਨਾ ਲੰਘ ਜਾਵੇ ਦਰਵੱਜੇ ਨਾ ਖੋਲੇ ਜਾਣ ਅਤੇ ਮੈਂ ਆਪਣੇ ਜੁਆਨਾਂ ਵਿੱਚੋਂ ਕਈ ਫਾਟਕਾਂ ਉੱਤੇ ਖੜੇ ਕੀਤੇ ਕਿ ਸਬਤ ਦੇ ਦਿਨ ਕੋਈ ਭਾਰ ਅੰਦਰ ਨਾ ਆਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਸਬਤ ਦੇ ਦਿਨ ਤੋਂ ਪਹਿਲਾ ਜਦ ਹਨ੍ਹੇਰਾ ਹੋਣ ਲੱਗਿਆ ਤਾਂ ਮੈਂ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਫਾਟਕ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਇਹ ਹੁਕਮ ਵੀ ਦਿੱਤਾ ਕਿ ਜਦ ਤੱਕ ਸਬਤ ਦਾ ਦਿਨ ਪੂਰਾ ਨਾ ਹੋ ਜਾਵੇ, ਫਾਟਕ ਨਾ ਖੋਲ੍ਹੇ ਜਾਣ ਅਤੇ ਮੈਂ ਆਪਣੇ ਜੁਆਨਾਂ ਵਿੱਚੋਂ ਕੁਝ ਨੂੰ ਫਾਟਕਾਂ ਉੱਤੇ ਖੜ੍ਹਾ ਕੀਤਾ ਤਾਂ ਜੋ ਸਬਤ ਦੇ ਦਿਨ ਕੋਈ ਅੰਦਰ ਨਾ ਆਵੇ।