Nehemiah 2:7 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਪਾਤਸ਼ਾਹ ਨੂੰ ਇਹ ਵੀ ਕਿਹਾ, “ਜੇਕਰ ਪਾਤਸ਼ਾਹ ਪਸੰਦ ਕਰੇ, ਤਾਂ ਮੈਂ ਕੁਝ ਹੋਰ ਅਰਜ਼ ਕਰਾਂ। ਜੇਕਰ ਪਾਤਸ਼ਾਹ ਹਾਮੀ ਭਰੇ ਤਾਂ ਉਹ ਮੈਨੂੰ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲਾਂ ਦੇ ਨਾਵਾਂ ਤੇ ਚਿੱਠੀਆਂ ਦੇਵੇ। ਉਨ੍ਹਾਂ ਨੂੰ ਇਹ ਚਿੱਠੀਆਂ ਵਿਖਾਕੇ, ਮੈਂ ਉਨ੍ਹਾਂ ਦੀ ਜ਼ਮੀਨ ਰਾਹੀਂ ਸ਼ਾਂਤੀ ਅਤੇ ਸ਼ੁਰੱਖਿਆ ਨਾਲ ਜਾ ਸੱਕਦਾ ਹਾਂ ਜਦ ਤੀਕ ਕਿ ਮੈਂ ਯਹੂਦਾਹ ਵਿੱਚ ਨਹੀਂ ਪਹੁੰਚ ਜਾਂਦਾ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਪਾਤਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬੇ ਦੇ ਹਾਕਮਾਂ ਲਈ ਪਰਵਾਨੇ ਦਿੱਤੇ ਜਾਣ ਭਈ ਓਹ ਮੈਨੂੰ ਉੱਥੇ ਤੀਕ ਲੰਘਾਉਣ ਕਿ ਮੈਂ ਯਹੂਦਾਹ ਵਿੱਚ ਪਹੁੰਚ ਜਾਵਾਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਮੈਂ ਰਾਜਾ ਨੂੰ ਕਿਹਾ, “ਜੇਕਰ ਰਾਜਾ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬਿਆਂ ਦੇ ਹਾਕਮਾਂ ਲਈ ਹੁਕਮਨਾਮੇ ਦਿੱਤੇ ਜਾਣ ਤਾਂ ਜੋ ਉਹ ਮੈਨੂੰ ਆਪਣੇ ਸ਼ਹਿਰਾਂ ਵਿੱਚੋਂ ਲੰਘਣ ਦੇਣ ਜਦੋਂ ਤੱਕ ਮੈਂ ਯਹੂਦਾਹ ਵਿੱਚ ਨਾ ਪਹੁੰਚ ਜਾਂਵਾਂ।